ਮੰਤਰੀ ਹਰਸਿਮਰਤ ਕੌਰ ਬਾਦਲ ਦੀ ਨਹੀਂ ਸੁਣਦੀ ਮੋਦੀ ਸਰਕਾਰ

ਜਲੰਧਰ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮੋਦੀ ਸਰਕਾਰ ਵਿੱਚ ਨਹੀਂ ਸੁਣੀ ਜਾਂਦੀ। ਇਹ ਦੁਖ ਅੱਜ ਉਨ੍ਹਾਂ ਦੀ ਜ਼ੁਬਾਨ ‘ਤੇ ਆ ਹੀ ਗਿਆ। ਉਨ੍ਹਾਂ ਨੇ ਪੱਤਰਕਾਰਾਂ ਸਾਹਮਣੇ ਮੰਨਿਆ ਕਿ ਕੇਂਦਰ ਸਰਕਾਰ ਫੂਡ ਪ੍ਰੋਸੈਸਿੰਗ ਦੇ ਮਸਲਿਆਂ ਬਾਰੇ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ।

ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਦੋ ਚਿੱਠੀਆਂ ਲਿਖੀਆਂ ਹਨ ਪਰ ਕੋਈ ਜਵਾਬ ਨਹੀਂ ਆਇਆ। ਇਸ ਕਰਕੇ ਉਨ੍ਹਾਂ ਦਾ ਮੰਤਰਾਲੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਿਹਾ। ਖਬਰਾਂ ਇਹ ਵੀ ਆਈਆਂ ਸੀ ਕਿ ਮੋਦੀ ਹਰਸਿਮਰਤ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ।

ਉਨ੍ਹਾਂ ਕਿਹਾ, “ਦਿੱਲੀ ‘ਚ ਹਵਰਡ ਫੂਡ ਮੇਲੇ ਬਾਰੇ ਮੈਂ ਮਈ ‘ਚ ਲਿਖਿਆ ਕਿ ਦੂਜੇ ਸੂਬੇ ਥਾਂ ਬੁੱਕ ਕਰਵਾ ਰਹੇ ਹਨ। 70 ਫੀਸਦੀ ਜਗ੍ਹਾ ਬੁੱਕ ਵੀ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਸੰਪਦਾ ਸਕੀਮ ਬਾਰੇ ਮਾਰਚ ਵਿੱਚ ਲਿਖਿਆ ਸੀ ਪਰ ਹੁਣ ਤੱਕ ਕੋਈ ਜਵਾਬ ਨਹੀਂ ਆਇਆ। ਮੈਂ ਹੁਣ ਆਪ ਫਿਰ ਰਹੀ ਹਾਂ।”

Be the first to comment

Leave a Reply