ਮੰਦਰ ਕਮੇਟੀ ਦੇ ਸੌਂਪਿਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੂੰ ਬੇਨਤੀ-ਪੱਤਰ

ਪਟਿਆਲਾ (ਸਾਂਝੀ ਸੋਚ ਬਿਊਰੋ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਡਾ.ਐੱਸ.ਪੀ.ਸਿੰਘ ਓਬਰਾਏ ਨੂੰ ਸ਼੍ਰੀ ਦੁਰਗਾ ਮੰਦਰ ਕਮੇਟੀ ਤ੍ਰਿਪੜੀ ਦੇ ਸਰਪ੍ਰਸਤ ਅਰੁਣ ਕੁਮਾਰ ਤਿਵਾੜੀ, ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ ਅਤੇ ਮੈਂਬਰਾ ਦਾ ਵਫਦ ਮਿਲਿਆ। ਉਨ੍ਹਾਂ ਨੂੰ ਮੰਦਰ ਕਮੇਟੀ ਦੇ ਸਰਬ-ਸਾਂਝੇ ਤਿੰਨ ਮੰਜ਼ਿਲਾ ਕਮਿਊਨਟੀ ਹਾਲ ਦੀ ਉਸਾਰੀ ਸਬੰਧੀ ਬੇਨਤੀ ਪੱਤਰ ਸੌਂਪਿਆ। ਡਾ. ਓਬਰਾਏ ਨੇ ਕਮਿਊਨਿਟੀ ਹਾਲ ਦੇ ਨੀਂਹ-ਪੱਥਰ ਰੱਖੇ ਜਾਣ ਦੀ ਰਸਮ ਦੌਰਾਨ ਆਪ ਮੌਜੂਦ ਰਹਿਣ ਅੇਤ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਮੰਦਰ ਕਮੇਟੀ ਦੇ ਜਨਰਲ ਸਕੱਤਰ ਸੇਵਾ ਸਿੰਘ, ਚੇਅਰਮੈਨ ਪ੍ਰੀਤਮ ਸਿੰਘ ਲਾਂਬਾ, ਵਰਕਿੰਗ ਪ੍ਰਧਾਨ ਐੱਸ.ਕੇ.ਲਾਂਬਾ, ਆਰਕੀਟੈਕ ਫਤਿਹਜੀਤ ਸਿੰਘ, ਵਿੱਤ ਸਕੱਤਰ ਅਵਿਨਾਸ਼ ਸਰਮਾਂ ਅਤੇ ਮੁੱਖ ਸਲਾਹਕਾਰ ਰਤਿੰਦਕਰ ਚੋਪੜਾ ਵੀ ਹਾਜ਼ਰ ਸਨ।

Be the first to comment

Leave a Reply