ਮੰਦਿਰ ਦੇ ਨਿਰਮਾਣ ਵਿੱਚ ਚੱਲ ਰਹੇ ਕੰਮ ਵਿੱਚ ਸੇਵਾ ਕਰਦੇ 16 ਸਾਲ ਦੇ ਭਾਰਤੀ ਮੂਲ ਦੇ ਨੌਜਵਾਨ ਦੀ 45 ਫੁੱਟ ਦੀ ਓੁਚਾਈ ਤੋ ਡਿੱਗ ਕੇ ਮੌਤ

ਨਿਊਜਰਸੀ – (ਰਾਜ ਗੋਗਨਾ )-ਬੀਤੇ ਦਿਨ ਿਨਊਜਰਸੀ ਵਿਚ ਇਕ ਨਿਰਮਾਣ ਅਧੀਨ ਮੰਦਰ ਵਿਚ ਸੇਵਾ ਕਰ ਰਹੇ ਇਕ 16 ਸਾਲਾ ਲੜਕੇ ਦੀ ਕਰੀਬ 45 ਫੁੱਟ ਦੀ ਉੱਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ। ਰੋਬਬਿਨਸਵਿਲੇ ਪੁਲਸ ਬੁਲਾਰੇ ਲੈਫਟੀਨੈਂਟ ਮਾਇਕਲ ਪੋਲਾਸਕੀ ਨੇ ਦੱਸਿਆ ਕਿ ਪੇਨਸਿਲਵੇਨੀਆ ਵਿਚ ਹੈਟਫੀਲਡ ਦਾ ਰਹਿਣ ਵਾਲਾ ਲੜਕਾ ਵੀਰਵਾਰ ਨੂੰ ਬੀ. ਏ. ਪੀ. ਐੱਸ. ਸ਼੍ਰੀ ਸਵਾਮੀ ਨਾਰਾਇਣ ਮੰਦਰ ਕੰਪਲੈਕਸ ਵਿਚ ਇਕ ਉਸਾਰੀ ਪ੍ਰਾਜੈਕਟ ‘ਤੇ ਆਪਣੀ ਇੱਛਾ ਨਾਲ ਕੰਮ ਕਰ ਰਿਹਾ ਸੀ। ਇਕ ਨਿਊਜ਼ ਏਜੰਸੀ ਮੁਤਾਬਕ ਕਿਸ਼ੋਰ ਨੂੰ ਹੈਮਿਲਟਨ ਸਥਿਤ ਰਾਬਰਟ ਵੁੱਡ ਜੌਨਸਨ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਘੰਟੇ ਬਾਅਦ ਉਸ ਦੀ ਮੌਤ ਹੋ ਗਈ।

Be the first to comment

Leave a Reply