ਮੱਖਣ ਧਾਲੀਵਾਲ ਦੀ ਅਗਵਾਈ ਚ ਮਿਸੀਸਿੱਪੀ ਦੀ ਟੀਮ ਹੋਵੇਗੀ 14ਵੇਂ ਵਿਸ਼ਵ ਕਬੱਡੀ ਕੱਪ ਦਾ ਹਿੱਸਾ-ਗਾਖਲ

ਨਿਊਯਾਰਕ – ਜੂਨ (ਰਾਜ ਗੋਗਨਾ) 16 ਸਤੰਬਰ ਦਿਨ ਐਤਵਾਰ ਨੂੰ ਯੁੂਨਾਇਟਡ ਸਪੋਰਟਸ ਕਲੱਬ ਕੈਲੀਫੋਰਨੀਆਂ ਵਲੋਂ 1100 H ਲੋਗਨ ਹਾਈ ਸਕੂਲ ਯੂਨੀਅਨ ਸਿਟੀ( ਕੈਲੀਫੋਰਨੀਆ ) ਵਿਖੇ ਕਰਵਾਏ ਜਾ ਰਹੇ ਇਸ 14ਵੇਂ ਵਿਸ਼ਵ ਕਬੱਡੀ ਕੱਪ ਵਿਚ ਸ ਮੱਖਣ ਸਿੰਘ ਧਾਲੀਵਾਲ,ਮਨਜੀਤ ਸਿੰਘ,ਮਨਜਿੰਦਰ ਸਿੰਘ ਤੇ ਗੁਰਦੇਵ ਸਿੰਘ ਦੀ ਅਗਵਾਈ ਚ ਕਬੱਡੀ ਟੀਮ ਵੀ ਪੂਰੇ ਉਤਸ਼ਾਹ ਨਾਲ ਭਾਗ ਲਵੇਗੀ।ਮੁਖ ਪ੍ਰਬੰਧਕ ਤੇ ਕਲੱਬ ਦੇ ਸ੍ਰਪਰਸਤ ਸ ਅਮੋਲਕ ਸਿੰਘ ਗਾਖਲ ਨੇ ਵਾਅਦਾ ਤੇ ਦਾਅਵਾ ਕੀਤਾ ਕਿ ਇਸ ਵਾਰ ਪਹਿਲਾਂ ਨਾਲੋਂ ਵੀ ਵਿਸ਼ਵ ਦਾ ਵਧੀਆ ਕਬੱਡੀ ਕੱਪ ਹੋਵਾਗਾ ਤੇ ਦੁਨੀਆਂ ਦੇ ਨਾਮੀ ਕਬੱਡੀ ਖਿਡਾਰੀ ਬੇਹਤਰੀਨ ਤੇ ਸਿਹਤਮੰਦ ਕਬੱਡੀ ਦਾ ਪ੍ਰਦਰਸ਼ਨ ਕਰਨਗੇ। ਪਹਿਲਾਂ ਵਾਂਗ ਹੀ ਕਬੱਡੀ ਦੇ ਨਾਮੀ ਖਿਡਾਰੀ ਰਹੇ ਤੀਰਥ ਗਾਖਲ ਤੇ ਮੱਖਣ ਸਿੰਘ ਧਾਲੀਵਾਲ ਟੀਮਾਂ ਦੀ ਤੇ ਕਬੱਡੀ ਕੱਪ ਦੀ ਤਕਨੀਕੀ ਦੇਖ ਰੇਖ ਕਰਨਗੇ। ਸ ਗਾਖਲ ਨੇ ਕਿਹਾ ਕਿ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਪੂਰੀ ਸਰਗਰਮੀ ਨਾਲ ਚੱਲ ਰਹੀਆਂ ਹਨ।ਉਨ੍ਹਾਂ ਸਮੂਹ ਕਬੱਡੀ ਪ੍ਰੇਮੀਆਂ ਨੂੰ 16 ਸਤੰਬਰ ਦਾ ਇੱਕ ਦਿਨ ਿੲਸ ਕਬੱਡੀ ਕੱਪ ਲਈ ਰਾਖਵਾਂ ਰੱਖਣ ਦੀ ਪੁਰ-ਜ਼ੋਰ ਅਪੀਲ ਕੀਤੀ ਹੈ।ਕੱਪ ਦੌਰਾਨ ਗੁਰੂ ਕਾ ਲੰਗਰ ਅਤੇ ਮੁਫਤ ਪਾਰਕਿੰਗ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ।