ਯਾਦ ਆਉਂਦਾ ਹੈ, ਵਿਸ਼ਵ ਕੱਪ 2003 ਦਾ ਉਹ ਮੈਚ ਜਦੋਂ ਇੰਗ‍ਲੈਂਡ ਖਿਲਾਫ ਇਸ ਗੇਂਦਬਾਜ਼ ਨੇ 23 ਦੌੜਾਂ ਦੇ ਕੇ ਲਈਆਂ 6 ਵਿਕਟਾਂ

ਨਵੀਂ ਦਿੱਲੀ— ਆਸ਼ੀਸ਼ ਨੇਹਰਾ, ਨਾਮ ਸੁਣਦੇ ਹੀ ਵਿਚ ਵਿਸ਼ਵ ਕੱਪ 2003 ਦਾ ਉਹ ਮੈਚ ਯਾਦ ਆਉਂਦਾ ਹੈ ਜਦੋਂ ਇੰਗ‍ਲੈਂਡ ਖਿਲਾਫ ਇਸ ਗੇਂਦਬਾਜ਼ ਨੇ 23 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਕਿਸੇ ਵੀ ਭਾਰਤੀ ਗੇਂਦਬਾਜ਼ ਦਾ ਵਿਸ਼ਵ ਕੱਪ ਵਿਚ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਬੁੱਧਵਾਰ ਨੂੰ ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਮੈਦਾਨ ਵਿਚ ਨੇਹਰਾ ਨੇ ਆਪਣਾ ਆਖਰੀ ਕੌਮਾਂਤਰੀ ਮੈਚ ਖੇਡਿਆ।ਨਿਊਜ਼ੀਲੈਂਡ ਖਿਲਾਫ ਟੀ20 ਮੈਚ ਤੋਂ ਪਹਿਲਾਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਰਤਮਾਨ ਕਪਤਾਨ ਵਿਰਾਟ ਕੋਹਲੀ ਨੇ ਵਿਸ਼ੇਸ਼ ਰੂਪ ਨਾਲ ਤਿਆਰ ਕੀਤੀ ਗਈ ਟਰਾਫੀ ਦੇ ਕੇ ਸਨਮਾਨਤ ਕੀਤਾ। ਭਾਰਤੀ ਟੀਮ ਟਾਸ ਤੋਂ ਪਹਿਲਾਂ ਮੈਦਾਨ ਉੱਤੇ ਆਪਣੇ ਘੇਰੇ ਵਿਚ ਇਕੱਠੀ ਖੜੀ ਹੋਈ ਜਿੱਥੇ ਨੇਹਰਾ ਨੇ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸਦੇ ਬਾਅਦ ਧੋਨੀ ਅਤੇ ਕੋਹਲੀ ਨੇ ਮਿਲ ਕੇ ਉਨ੍ਹਾਂ ਨੂੰ ਟਰਾਫੀ ਭੇਂਟ ਕੀਤੀ ਜਿਸ ਨੂੰ ਨੇਹਰਾ ਨੇ ਮੁਸਕਰਾਉਂਦੇ ਹੋਏ ਕਬੂਲ ਕੀਤਾ। ਇਹੀ ਨਹੀਂ ਇਸ ਮੈਚ ਲਈ ਅੰਬੇਡਕਰ ਸਟੇਡੀਅਮ ਵਾਲੇ ਨੋਕ ਨੂੰ ਵਿਸ਼ੇਸ਼ ਤੌਰ ਉੱਤੇ ‘ਆਸ਼ੀਸ਼ ਨੇਹਿਰਾ ਨੋਕ’ ਨਾਮ ਦਿੱਤਾ ਗਿਆ ਸੀ। ਨੇਹਰਾ ਨੇ ਹੀ ਮੈਚ ਦਾ ਆਖਰੀ ਓਵਰ ਸੁੱਟਿਆ। ਆਪਣੇ ਆਖਰੀ ਓਵਰÎਾਂ ਵਿਚ ਉਹ ਥੋੜ੍ਹੇ ਭਾਵੁਕ ਨਜ਼ਰ ਆਏ, ਆਖਰੀ ਓਵਰ ਵਿਚ ਸਾਰੇ ਦਰਸ਼ਕਾਂ ਨੇ ਆਪਣੇ ਮੋਬਾਇਲ ਦੀ ਸ‍ਕਰੀਨ ਜਗ੍ਹਾ ਲਈ ਅਤੇ ਨੇਹਰਾ ਨੂੰ ਵਿਦਾਈ ਸੀ।

 

Be the first to comment

Leave a Reply