ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ ਦਿਹਾੜੇ ਮੌਕੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ ਦਿਹਾੜੇ ਮੌਕੇ ਇਹ ਵੀਡੀਓ ਰਾਹੀਂ ਦੇਸ਼ ਵਾਸੀਆਂ ਨੂੰ ਇਸ ਖਾਸ ਦਿਨ ਦੀ ਵਧਾਈ ਦਿੱਤੀ। ਵੀਡੀਓ ‘ਚ ਯੁਵਰਾਜ ਨੇ ਲੋਕਾਂ ਨੂੰ ਆਜ਼ਾਦੀ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ,”ਸੁਤੰਤਰਤਾ ਦਿਵਸ ਮੁਬਾਰਕ ਹੋਵੇ, ਆਪਣੀ ਸੁਤੰਤਰਤਾ ਦਾ ਸਨਮਾਣ ਕਰੋ, ਮਹਿਲਾਵਾਂ ਦੀ ਇੱਜ਼ਤ ਕਰੋ, ਆਪਣੇ ਨੇੜੇ ਦੇ ਲੋਕਾਂ ਨਾਲ ਇੱਜ਼ਤ ਨਾਲ ਪੇਸ਼ ਆਓ ਤੇ ਖੁਸ਼ੀਆਂ ਵੰਡੋ, ਜੈ ਹਿੰਦ।” ਤੁਹਾਨੂੰ ਦੱਸ ਦਈਏ ਕਿ ਹੁਣੇ ਹੀ ਸ਼੍ਰੀਲੰਕਾ ਖਿਲਾਫ਼ ਹੋਣ ਵਾਲੀ ਇੱਕ ਰੋਜ਼ਾ ਤੇ ਟੀ-20 ਲੜੀ ਲਈ ਭਾਰਤੀ ਟੀਮ ‘ਚ ਯੁਵੀ ਦਾ ਨਾਮ ਨਹੀਂ ਹੈ। ਇਸ ਕਾਰਨ ਉਸ ਦੇ ਪ੍ਰਸੰਸ਼ਕ ਨਾਰਾਜ਼ ਹਨ। ਬੋਰਡ ਦਾ ਕਹਿਣਾ ਹੈ ਕਿ ਆਰਾਮ ਦਿੱਤਾ ਗਿਆ ਹੈ। ਇੱਕ ਦਿਨਾਂ ਲੜੀ ‘ਚ ਟੀਮ ਤੋਂ ਬਾਹਰ ਹੋਣ ਦੇ ਬਾਅਦ ਯੂਵੀ ਦੇ ਕਰੀਅਰ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਹਾਲ ਹੀ ‘ਚ ਹੋਈ ਚੈਂਪੀਅਨਜ਼ ਟਰਾਫੀ ਦੇ ਪੰਜ ਮੈਚਾਂ ‘ਚ ਉਸੇ ਦੇ ਬੱਲੇ ‘ਚੋਂ ਸਿਰਫ਼ 105 ਦੌੜਾਂ ਹੀ ਨਿਕਲੀਆਂ ਸਨ। ਇਸ ਤੋਂ ਇਲਾਵਾ ਵੈਸਟਇੰਡੀਜ਼ ਦੌਰੇ ‘ਤੇ ਵੀ ਉਹ ਕੋਈ ਖਾਸ ਕਮਾਲ ਨਹੀਂ ਦਿਖਾ ਸਕਿਆ ਸੀ।

Be the first to comment

Leave a Reply