ਯੂਕੇ ਦੇ ਨਾਗਰਿਕ ਜਗਤਾਰ ਜੱਗੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ

ਸਵਰਨਜੀਤ ਸਿੰਘ ਖਾਲਸਾ ਕਨੈਕਟੀਕਟ, ( ਅਮਰੀਕਾ ) (ਰਾਜ ਗੋਗਨਾ)- ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਯੂਨਿਟ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਮੈਂਬਰ ਪਲੈਨਿੰਗ ਬੋਰਡ ਨਾਰਵਿਚ ਕਨੈਕਟੀਕਟ, ਮੈਂਬਰ ਡੀਪਾਰਟਮੈਂਟ ਆਫ ਜਸਟਿਸ ਨੇ ਯੂਕੇ ਦੇ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਅੱਤਵਾਦ ਐਕਟ ਦੇ ਅਧੀਨ ਨਾਜਾਇਜ਼ ਗਿ੍ਰਫ਼ਤਾਰੀ ਤੇ ਪੁਲੀਸ ਤਸ਼ੱਦਦ ਕਰਨ ਦੀ ਨਿਖੇਧੀ ਕਰਦਿਆਂ ਕੈਪਟਨ ਸਰਕਾਰ ਦੇ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦਾ ਅਕਸ ਪੂਰੀ ਦੁਨੀਆਂ ਵਿਚ ਵਿਗੜਿਆ ਹੈ ਤੇ ਸਿੱਖਾਂ ਉੱਪਰ ਤੇ ਦੂਸਰੇ ਦੇਸਾਂ ਦੇ ਨਾਗਰਿਕਾਂ ਉੱਪਰ ਕਿਵੇਂ ਝੂਠੇ ਕੇਸ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਰਤਾਨੀਆ ਵਿਚ ਜੰਮੇ-ਪਲੇ ਵਿਅਕਤੀ ਜਗਤਾਰ ਸਿੰਘ ਜੱਗੀ ਨਾਲ ਪੰਜਾਬ ਪੁਲਸ ਵਲੋਂ ਕੀਤਾ ਜਾ ਰਿਹਾ ਵਤੀਰਾ ਭੈਅਭੀਤ ਕਰਨ ਵਾਲਾ ਹੈ। ਸਿੱਖ ਕਤਲੇਆਮ ਬਾਰੇ ਵੈੱਬਸਾਈਟ ਚਲਾਉਣੀ ਤੇ ਰਸਾਲਾ ਕੱਢਣਾ ਕੋਈ ਅਪਰਾਧ ਨਹੀਂ। ਪੰਜਾਬ ਪੁਲੀਸ ਵੱਲੋਂ ਅਪਰਾਧਿਕ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜੌਹਲ ਉਤੇ ਤਸ਼ੱਦਦ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੌਹਲ ਨੂੰ ਆਪਣੀ ਬੇਗੁਨਾਹੀ ਸਾਬਿਤ ਕੀਤੇ ਜਾਣ ਦੇ ਮੌਕੇ ਦਿੱਤੇ ਜਾਣ। ਇਸ ਦੇ ਨਾਲ ਉਸ ਨੂੰ ਦਿੱਤੇ ਗਏ ਸਰੀਰਕ ਤਸੀਹਿਆਂ ਦੀ ਵੀ ਜਾਂਚ ਕਰਵਾਈ ਜਾਏ।
ਉਨ੍ਹਾਂ ਕਿਹਾ ਕਿ ਜੇ ਜਗਤਾਰ ਸਿੰਘ ਜੌਹਲ ਕਿਸੇ ਵੀ ਤਰ੍ਹਾਂ ਦਾ ਅਪਰਾਧੀ ਹੁੰਦਾ ਤਾਂ ਉਸ ਨੂੰ ਇਸ ਦੇਸ਼ ਵਿਚ ਵਿਆਹ ਕਰਨ ਲਈ ਆਉਣ ਦੀ ਕੀ ਲੋੜ ਸੀ? ਇਹ ਜਾਣ ਬੁੱਝ ਕੇ ਸਾਜ਼ਿਸ਼ ਰਚੀ ਗਈ। ਅੱਜ ਇੰਗਲੈਂਡ ਸਰਕਾਰ ਨੂੰ ਵੀ ਕਹਿਣਾ ਪੈ ਰਿਹਾ ਹੈ ਕਿ ਭਾਰਤ ਸਰਕਾਰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਏ ਨਹÄ ਤਾਂ ਇੰਗਲੈਂਡ ਸਰਕਾਰ ਸਖ਼ਤ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਭਾਰਤ ਦੀ ਅਜ਼ਾਦੀ ਲਈ ਸਿੱਖਾਂ ਨੇ 85% ਕੁਰਬਾਨੀਆਂ ਕੀਤੀਆਂ ਹਨ। ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਹਨ, ਜਿਸ ਕਰਕੇ ਸਮੁੱਚਾ ਭਾਰਤ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ।

Be the first to comment

Leave a Reply