ਯੂਗਾਂਡਾ ਦੀ ਸੰਸਦ ‘ਚ ਹੋਈ ਹੱਥੋਪਾਈ

ਕੰਪਾਲਾ  –  ਯੂਗਾਂਡਾ ਦੀ ਰਾਜਧਾਨੀ ਸਥਿਤ ਸੰਸਦ ‘ਚ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਜਮ ਕੇ ਹਾਥੋਪਾਈ ਹੋਈ। ਕਰੀਬ 25 ਵਿਰੋਧੀ ਮੈਂਬਰ ਰਾਸ਼ਟਰਪਤੀ ਯੋਬੇਰੀ ਮੁਸੇਵੇਨੀ ਦਾ 75 ਸਾਲ ਦੀ ਉਮਰ ਤੋਂ ਬਾਅਦ ਵੀ ਕਾਰਜਕਾਲ ਵਧਾਉਣ ਲਈ ਪ੍ਰਸਤਾਵਿਤ ਸੰਵਿਧਾਨ ਸੋਧ ਬਿਲ ਦਾ ਵਿਰੋਧ ਕਰ ਰਹੇ ਸਨ। ਇਹ ਵਿਰੋਧ ਇਨ੍ਹਾਂ ਵਧ ਗਿਆ ਕਿ ਸਾਂਸਦ ਆਪਸ ‘ਚ ਭਿੜ ਗਏ, ਕਈ ਸਾਂਸਦਾਂ ਨੇ ਕੁਰਸੀਆਂ ਨਾਲ ਮੈਂਬਰਾਂ ‘ਤੇ ਹਮਲਾ ਕੀਤਾ। ਇਸ ਹੱਥੋਪਾਈ ‘ਚ ਦੋ ਮਹਿਲਾ ਸਾਂਸਦਾਂ ਬੇਹੋਸ਼ ਹੋ ਗਈਆਂ। ਇਸ ਤੋਂ ਬਾਅਦ ਕਾਰਵਾਈ ਕਰਦਿਆਂ ਸਦਨ ਦੇ ਸਪੀਕਰ ਨੇ 25 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ। ਯਾਦ ਰਹੇ ਕਿ ਵਰਤਮਾਨ ਸੰਵਿਧਾਨ ਦੇ ਨਿਯਮ ਮੁਤਾਬਕ, ਸਾਬਕਾ ਅਫ਼ਰੀਕੀ ਦੇਸ਼ਾਂ ‘ਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੀ ਉਮਰ ਸੀਮਾ 75 ਸਾਲ ਹੈ। ਯੂਗਾਂਡਾ ‘ਚ ਮੁਸੇਵੇਨੀ 1986 ਤੋਂ ਅਹੁਦੇ ‘ਤੇ ਹਨ ਅਤੇ ਵਰਤਮਾਨ ‘ਚ ਉਨ੍ਹਾਂ ਦੀ ਉਮਰ 73 ਸਾਲ ਹੈ।

Be the first to comment

Leave a Reply

Your email address will not be published.


*