ਯੂਨਾਈਟਿਡ ਕਿੰਗਡਮ (ਯੂ.ਕੇ.) ਦੀ ਸਰਕਾਰ ਦੇ ਨਾਲ ਆਪਣੀ ਲੜਾਈ ਨੂੰ ਇਕ ਕਦਮ ਹੋਰ ਵਧਾਇਆ

ਲੰਡਨ – ਲੰਡਨ ਵਿਚ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਨੇ ਯੂਨਾਈਟਿਡ ਕਿੰਗਡਮ (ਯੂ.ਕੇ.) ਦੀ ਸਰਕਾਰ ਦੇ ਨਾਲ ਆਪਣੀ ਲੜਾਈ ਨੂੰ ਇਕ ਕਦਮ ਹੋਰ ਵਧਾ ਲਿਆ ਹੈ। ਉਨ੍ਹਾਂ ਨੇ ਅਜਿਹਾ ਯੂ.ਕੇ ਸਰਕਾਰ ਦੀ ਦੁਸ਼ਮਣੀ ਵਾਲੇ ਇਮੀਗ੍ਰੇਸ਼ਨ ਨੀਤੀਆਂ ਕਾਰਨ ਕੀਤਾ ਹੈ। ਦੂਜੇ ਦੇਸ਼ਾਂ ਦੇ ਪ੍ਰਵਾਸੀਆਂ ਨਾਲ ਮਿਲਕ ਕੇ ਭਾਰਤੀ ਬ੍ਰਿਟਿਸ਼ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਤਿ ਕੁਸ਼ਲ ਪ੍ਰਵਾਸੀ ਸਮੂਹ ਜੋ ਕਿ ਯੂਰਪੀ ਯੂਨੀਅਨ ਦੇ 1000 ਡਾਕਟਰ, ਇੰਜੀਨੀਅਰ, ਆਈ.ਟੀ. ਪ੍ਰੋਫੈਸ਼ਨਲਸ ਅਤੇ ਅਧਿਆਪਕਾਂ ਦੀ ਨੁਮਾਇੰਦਗੀ ਕਰਦਾ ਹੈ, ਉਸ ਨੇ ਦੱਖਣੀ ਏਸ਼ੀਆ ਅਤੇ ਅਫਰੀਕਾ ਦੇ ਪ੍ਰਵਾਸੀਆਂ ਨੂੰ ਵਿਰੋਧ ਪ੍ਰਦਰਸ਼ਨ ਵਿਚ ਲਿਆਉਣ ਦਾ ਕੰਮ ਕੀਤਾ ਹੈ। ਇਨ੍ਹਾਂ ਪ੍ਰੋਫੈਸ਼ਨਲਸ ਵਿਚ ਸ਼ਾਮਲ ਪਰਿਵਾਰ ਜ਼ਿਆਦਾਤਰ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਨਾਈਜੀਰੀਆ ਤੋਂ ਹਨ। ਪ੍ਰੋਫੈਸ਼ਨਲਸ ਜਿਨ੍ਹਾਂ ਨੇ ਯੂ. ਕੇ. ਦੇ ਟਾਇਰ-1 (ਜਨਰਲ) ਵੀਜ਼ਾ ਰਾਹੀਂ ਯੂ. ਕੇ. ਵਿਚ ਸਾਲਾਂ ਪਹਿਲਾਂ ਦਾਖਲ ਹੋਏ ਸਨ, ਉਨ੍ਹਾਂ ਨੂੰ ਅਣਮਿੱਥੇ ਸਮੇਂ ਦੀ ਛੁੱਟੀ ਉੱਤੇ ਜਾਣ ਜਾਂ ਯੂ. ਕੇ. ਵਿਚ ਪੰਜ ਸਾਲਾਂ ਤੱਕ ਕਾਨੂੰਨੀ ਤਰੀਕੇ ਨਾਲ ਰਹਿਣ ਤੋਂ ਬਾਅਦ ਆਪਣੀ ਆਵਾਸ ਸਥਿਤੀ ਲਈ ਅਪਲਾਈ ਕਰਨ ਲਈ ਕਿਹਾ ਗਿਆ ਹੈ। ਜਿਥੋਂ ਇਕ ਪਾਸੇ ਸਾਲ 2010 ਵਿਚ ਬਹੁਤ ਸਾਰੇ ਭਾਰਤੀ ਸਾਫਟਵੇਅਰ ਇੰਜੀਨੀਅਰਸ ਵਲੋਂ ਇਸਤੇਮਾਲ ਕੀਤੇ ਜਾ ਰਹੇ ਵੀਜ਼ਾ ਸ਼੍ਰੇਣੀ ਉੱਤੇ ਰੋਕ ਲਗਾ ਦਿੱਤੀ ਗਈ ਹੈ। ਉਥੇ ਹੀ ਜੇਕਰ ਸਾਬਕਾ ਬਿਨੈਕਾਰ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਅਪ੍ਰੈਲ ਤੱਕ ਬ੍ਰਿਟੇਨ ਵਿਚ ਆਵਾਸ ਲਈ ਅਪਲਾਈ ਕਰਨ ਦੇ ਪਾਤਰ ਬਣ ਜਾਂਦਾ ਹੈ। ਇਸ ਮਾਮਲੇ ਵਿਚ ਕੁਸ਼ਲ ਗਰੁੱਪ ਨੇ ਇਕ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿਚ ਉਸ ਦਾ ਕਹਿਣਾ ਹੈ ਕਿ ਉਹ ਪ੍ਰਵਾਸੀ ਜੋ ਕਿ ਯੂ.ਕੇ. ਵਿਚ ਬਹੁਤ ਜ਼ਿਆਦਾ ਹੁਨਰਮੰਦ ਪ੍ਰੋਗਰਾਮ ਤਹਿਤ ਵੱਡੀਆਂ ਕੰਪਨੀਆਂ ਅਤੇ ਚੰਗੀਆਂ ਪੁਜ਼ੀਸ਼ਨਾਂ ਵਿਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਅਣਮਨੁੱਖੀ ਹਾਲਾਤਾਂ ਵਿਚੋਂ ਗੁਜ਼ਰਣਾ ਪੈ ਰਿਹਾ ਹੈ।

Be the first to comment

Leave a Reply