ਯੂਨੀਅਨ ਵੱਲ ਕੈਪਟਨ ਦੀ ਕੋਠੀ ਵੱਲ ਰੋਸ ਮਾਰਚ ਕੱਢਿਆ ਗਿਆ

ਪਟਿਆਲਾ –  ਕੌਮਾਂਤਰੀ ਦਿਵਸ ਮੌਕੇ ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਅਤੇ ਐਸ.ਐਸ.ਈ ਰਮਸਾ ਅਧਿਆਪਕ ਯੂਨੀਅਨ ਵਲੋਂ ਸਾਂਝੇ ਤੌਰ ਉੱਪਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਰੋਸ਼ ਮਾਰਚ ਕੱਢਿਆ ਅਤੇ ਸਰਕਾਰ ਦੀਆਂ ਮਜ਼ਦੂਰਾਂ ਅਤੇ ਮੁਲਾਜਮਾਂ ਵਿਰੋਧੀ ਨੀਤੀਆਂ ਨੂੰ ਨੰਗਾ ਕੀਤਾ।ਇਸ ਸਮੇਂ ਊਘੇ ਟਰੇਡ ਯੂਨੀਅਨ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਨੂੰ ਠੇਕੇਦਾਰੀ ਪ੍ਰਣਾਲੀ ਰਾਹੀਂ ਤਬਾਹ ਕਰਕੇ ਕਿਰਤੀਆਂ ਦਾ ਸ਼ੋਸ਼ਣ ਸਰਕਾਰੀ ਵਲੋਂ ਕੀਤਾ ਜਾ ਰਿਹਾ ਹੈ। ਮਈ ਦਿਵਸ ਦੇ ਮੌਕੇ ਬਠਿੰਡਾ ਵਿਚਲਾ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦਾਦ ਫਰਮਾਨ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਕਿਰਦਾਰ ਨੁੰ ਨੰਗਾ ਕਰਦਾ ਹੈ।
ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਮਜ਼ਦੂਰਾਂ ਦੇ ਏਕਤਾ ਅਤੇ ਤਿੱਖੇ ਸੰਘਰਸ਼ਾਂ ਰਾਹੀਂ ਦਿੱਤੀ ਜਾ ਸਕਦੀ ਹੈ। ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਦੇ ਆਗੂ ਕਸ਼ਮੀਰ ਸਿੰਘ ਬਿੱਲਾਂ ਨੇ ਕਿਹਾ ਕਿ ਗੈਸ/ਤੇਲ ਕੰਪਨੀਆਂ ਅੇਤ ਏਜੰਸੀ ਮਾਲਕਾਂ ਦਾ ਗਠਜੋੜ ਕਿਰਤੀਆਂ ਨੂੰ ਅਣਮਨੁੱਖੀ ਹਾਲਤਾਂ ‘ਚ ਜੀਣ ਲਈ ਮਜ਼ਬੂਰ ਕਰ ਰਿਹਾ ਹੈ। ਸਰਕਾਰੀ ਸਕੂਲਾਂ ‘ਚ ਮਜਦੂਰ ਕਿਸਾਨਾਂ ਦੇ ਬੱਚੇ ਪੜਦੇ ਹਨ ਸਰਕਾਰ ਵਲੋਂ ਅਧਿਆਪਕਾਂ ਦੀਆਂ ਤਨਖਾਹਾਂ ਨਾਂ ਦੇ ਕੇ ਉਨਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਡੈਮੋਕ੍ਰੇਟਿਕ ਲਾਇਰਜ਼ ਐਸ਼ੋਸ਼ੀਏਸ਼ਨ ਪੰਜਾਬ ਦੇ ਆਗੂ ਅੇਡਵੋਕੇਟ ਰਾਜੀਵ ਲੋਹਟਬੱਦੀ ਨੇ ਕਿਹਾ ਕਿ ਜਲ, ਜੰਗਲ, ਜਮੀਨ ਅਤੇ ਸਮੁੱਚੇ ਵਾਤਾਵਰਣ ਨੂੰ ਦੇਸ਼ੀ ਵਿਦੇਸ਼ੀ ਕੰਪਨੀਆਂ ਨੂੰ ਲੁਟਾਉਣ ਅਤੇ ਕਿਰਤੀਆਂ ਵਿਰੋਧੀ ਕਿਰਤ ਕਾਨੂੰਨ ਵਿੱਚ ਸੋਧਾਂ ਦੇਸ ਨੂੰ ਗ੍ਰਹਿ ਯੁੱਧ ਵੱਲ ਧੱਕ ਰਹੀਆਂ ਹਨ। ਮਨੁੱਖੀ ਹੱਕਾਂ ਦਾ ਘਾਣ ਅਤੇ ਸਾਂਤੀ ਇੱਕਠੇ ਨਹੀਂ ਹੋ ਸਕਦੇ ਮਜਦੂਰਾਂ ਨੂੰ ਠੇਕੇਦਾਰੀ ਅਤੇ ਬੰਦੂਆਂ ਮਜਦੂਰੀ ਰਾਹੀਂ ਗੁਲਾਮਾਂ ਵਰਗੀ ਜਿੰਦਗੀ ਜੀਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜੋ ਕਿ ਅਜਾਦੀ ਲਈ ਜੂਝਣ ਵਾਲੇ ਸੁਪਨਿਆਂ ਦੇ ਦੇਸ਼ ਨਹੀਂ ਬਣ ਸਕਿਆ।
ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਸਪਨਾ, ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵੀਰ ਟੋਡਰਪੂਰ, ਕ੍ਰਿਸ਼ਨ ਸਮਾਣਾ, ਪੀ.ਐਸ.ਯੂ ਦੇ ਹਰਦੀਪ ਸਿੰਘ ਢੱਡਰੀਆਂ, ਦਲਜੀਤ ਕੌਰ, ਕਰਮਜੀਤ ਕੌਰ, ਹਿਰਵਾਲ ਦਸਤਾ ਗਰੁੱਪ, ਰਾਮਚੰਦ ਇਫਟੂ ਦੇ ਸ੍ਰੀ ਨਾਥ, ਡੀ ਟੀ ਐਫ ਦੇ ਆਗੂ ਸ੍ਰੀ ਦਵਿੰਦਰ ਸਿੰਘ ਪੂਨੀਆਂ, ਐਸ ਐਸ ਏ ਰਮਸਾ ਅਧਿਆਪਕ ਯੂਨੀਅਨ ਦੇ ਆਗੂ ਅਤਿੰਦਰ ਸਿੰਘ ਘੱਗਾਂ, ਡੀ ਐਮ ਐਫ ਦੇ ਬਿਕਰਮ ਦੇਵ ਨੇ ਆਪਣੇ ਵਿਚਾਰ ਪ੍ਰਗਟਾਏ ਅਤੇ ਤਰਲੋਕ ਸਿੰਘ ਸੁਰਜੀਤ ਸਿੰਘ, ਸਤਪਾਲ ਸਿੰਘ, ਕੇਸਰ ਸਿੰਘ, ਦੇਸ ਰਾਜ, ਸਤਿਗੁਰ ਸਿੰਘ, ਕਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗੈਸ ਵਰਕਰਾਂ ਨੇ ਸਿਕਾਗੋ ਦੇ ਸ਼ਹੀਦਾਂ ਦੀ ਯਾਦ’ ਚ ਮਾਰਚ ਵਿੱਚ ਹਿੱਸਾ ਲਿਆ।

Be the first to comment

Leave a Reply