ਯੂਪੀ ਦੇ ਬੁਲੰਦ ਸ਼ਹਿਰ ਵਿੱਚ ਪੁਲਿਸ ਦੀ ਦਰਿੰਦਗੀ ਦਾ ਦਿਲ ਦਹਿਲਾਉਣ ਵਾਲਾ ਮਾਮਲਾ

ਬੁਲੰਦ ਸ਼ਹਿਰ: ਯੂਪੀ ਦੇ ਬੁਲੰਦ ਸ਼ਹਿਰ ਵਿੱਚ ਪੁਲਿਸ ਦੀ ਦਰਿੰਦਗੀ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋ ਪੁਲਿਸ ਵਾਲਿਆਂ ‘ਤੇ ਦੋ ਛੋਟੇ ਤੇ ਗਰੀਬ ਬੱਚਿਆਂ ਨੂੰ ਚੋਰੀ ਦੇ ਸ਼ੱਕ ਵਿੱਚ ਬਹੁਤ ਹੀ ਬੇਰਿਹਮੀ ਨਾਲ ਕੁੱਟਣ ਦਾ ਦੋਸ਼ ਲੱਗਿਆ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਦਿਖ ਰਿਹਾ ਹੈ ਕਿ ਪੁਲਿਸ ਵਾਲੇ ਬੱਚਿਆਂ ਨੂੰ ਕਿੰਨੀ ਬੇਰਿਹਮੀ ਨਾਲ ਕੁੱਟ ਰਹੇ ਹਨ।

ਬੱਚਿਆਂ ‘ਤੇ ਕਹਿਰ ਵਰ੍ਹਾਉਣ ਵਾਲੇ ਦੋਵੇਂ ਪੁਲਿਸ ਵਾਲੇ ਬੁਲੰਦ ਸ਼ਹਿਰ ਦੇ ਰਾਮਘਾਟ ਥਾਣੇ ‘ਚ ਤਾਇਨਾਤ ਸੀ। ਇਨ੍ਹਾਂ ‘ਚ ਇੱਕ ਹੈੱਡ ਕਾਂਸਟੇਬਲ ਰਾਕੇਸ਼ ਹੈ ਤੇ ਦੂਜਾ ਉਸ ਦਾ ਸਾਥੀ ਸੀ। ਵਾਇਰਲ ਵੀਡੀਓ ਤੋਂ ਬਾਅਦ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਬੱਚਿਆਂ ‘ਤੇ ਦੋਸ਼ ਸੀ ਕਿ ਉਨ੍ਹਾਂ ‘ਤੇ ਗੰਗਾ ਇਸ਼ਨਾਨ ਕਰਨ ਆਏ ਕਿਸੇ ਸ਼ਰਧਾਲੂ ਦੀ ਜੇਬ ਤੋਂ ਮੋਬਾਈਲ ਫੋਨਅਤੇ ਰੁਪਏ ਚੋਰੀ ਕਰਨ ਦਾ ਸ਼ੱਕ ਸੀ। ਪੁਲਿਸ ਵਾਲੇ ਸਸਪੈਂਡ ਵੀ ਤਾਂ ਹੋ ਸਕੇ ਕਿਉਂਕਿ ਇਨ੍ਹਾਂ ਦੀ ਸਾਰੀ ਕਰਤੂਤ ਕੈਮਰੇ ‘ਚ ਰਿਕਾਰਡ ਹੋ ਚੁੱਕੀ ਸੀ। ਮੌਕੇ ‘ਤੇ ਮੌਜੂਦ ਲੋਕਾਂ ਦੀ ਭੀੜ ‘ਚੋਂ ਵੀ ਕੋਈ ਇਨ੍ਹਾਂ ਨਿੱਕੇ ਬੱਚਿਆਂ ਦੀ ਮਦਦ ਦੇ ਲਈ ਅੱਗ ਨਹੀਂ ਆਇਆ।

Be the first to comment

Leave a Reply