ਯੂ ਐਸ-ਬੰਗਲਾ ਏਅਰ ਲਾਈਨਜ਼ ਦਾ ਜਹਾਜ਼ ਅੱਜ ਦੁਰਘਟਨਾ ਗ੍ਰਸਤ ਹੋਣ ਨਾਲ 50 ਤੋਂ ਵੀ ਵੱਧ ਵਿਅਕਤੀਆਂ ਦੀ ਮੌਤ

ਨਿਪਾਲ ਦੇ ਤ੍ਰੀਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯੂ ਐਸ-ਬੰਗਲਾ ਏਅਰ ਲਾਈਨਜ਼ ਦਾ ਜਹਾਜ਼ ਅੱਜ ਦੁਰਘਟਨਾ ਗ੍ਰਸਤ ਹੋਣ ਨਾਲ 50 ਤੋਂ ਵੀ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਹਵਾਈ ਅੱਡੇ ਦੇ ਬੁਲਾਰੇ ਪ੍ਰੇਮ ਨਾਥ ਠਾਕੁਰ ਨੇ ਦੱਸਿਆ ਕਿ 67 ਯਾਤਰੀਆਂ ਅਤੇ ਚਾਰ ਅਮਲੇ ਦੇ ਮੈਂਬਰਾਂ ਨੂੰ ਲਿਜਾ ਰਿਹਾ ਬੰਬਾਰਡੀਅਰ ਡੈਸ਼ 8 ਕਿਉ400 ਜਹਾਜ਼ ਹਵਾਈ ਪੱਟੀ ‘ਤੇ ਉਤਰਨ ਸਮੇਂ ਡਗਮਗਾਉਣ ਪਿੱਛੋਂ ਹਵਾਈ ਅੱਡੇ ਨੇੜੇ ਪੈਂਦੇ ਫੁੱਟਬਾਲ ਦੀ ਗਰਾਉਂਡ ‘ਤੇ ਦਰਘਟਨਾ ਗ੍ਰਸਤ ਹੋ ਗਿਆ। ਹਵਾਈ ਅੱਡੇ ਦੇ ਜਨਰਲ ਮੈਨੇਜਰ ਰਾਜ ਕੁਮਾਰ ਛੇਤਰੀ ਦੇ ਹਵਾਲੇ ਨਾਲ ਰਿਪੋਰਟਾਂ ‘ਚ ਦੱਸਿਆ ਗਿਆ ਕਿ 50 ਤੋਂ ਵੀ ਵੱਧ ਵਿਅਕਤੀ ਮਾਰੇ ਗਏ ਹਨ। 20 ਤੋਂ ਵੀ ਵੱਧ ਜ਼ਖ਼ਮੀਆਂ ਨੂੰ ਇਲਾਜ ਲਈ ਕਠਮੰਡੂ ਦੇ ਮੈਡੀਕਲ ਕਾਲਜ ਲਿਜਾਇਆ ਗਿਆ ਹੈ। ਜਹਾਜ਼ ‘ਤੇ 33 ਨਿਪਾਲੀ ਨਾਗਰਿਕ ਸਵਾਰ ਸਨ। ਨਿਪਾਲ ਪੁਲਿਸ ਦੇ ਬੁਲਾਰੇ ਡੀ. ਆਈ. ਜੀ. ਮੰਜੋ ਨਿਉਪੇਨ ਨੇ ਦੱਸਿਆ ਕਿ ਹੁਣ ਤਕ ਦੁਰਘਟਨਾ ਵਾਲੀ ਥਾਂ ਤੋਂ 31 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹ ਅਤੇ 9 ਹੋਰਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਮ੍ਰਿਤਕ ਐਲਾਨਿਆ ਗਿਆ ਹੈ। 17 ਸਾਲ ਪੁਰਾਣਾ ਜਹਾਜ਼ ਢਾਕਾ ਤੋਂ ਕਠਮੰਡੂ ਜਾ ਰਿਹਾ ਸੀ। ਜਹਾਜ਼ ਨੇ ਢਾਕਾ ਤੋਂ ਉਡਾਣ ਭਰਨ ਪਿੱਛੋਂ 2.20 ਵਜੇ ਕਠਮੰਡੂ ਉਤਰਨਾ ਸੀ। ਦਰੁਘਟਨਾ ਵਾਲੀ ਥਾਂ ਕਾਲੇ ਧੂੰਏਂ ਦਾ ਗੁਬਾਰ ਉਡਦਾ ਦੇਖਿਆ ਜਾ ਸਕਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਕੀ ਨੁਕਸ ਦੁਰਘਟਨਾ ਦਾ ਕਾਰਨ ਹੋ ਸਕਦਾ ਹੈ। ਨਿਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਡਾਇਰੈਕਟਰ ਜਨਰਲ ਸੰਜੀਵ ਗੌਤਮ ਦੇ ਹਵਾਲੇ ਨਾਲ ਕਠਮੰਡੂ ਪੋਸਟ ਨੇ ਲਿਖਿਆ ਕਿ ਹਵਾਈ ਜਹਾਜ਼ ਨੂੰ ਹਵਾਈ ਪੱਟੀ ਦੇ ਦੱਖਣ ਵਾਲੇ ਪਾਸਿਉਂ ਉਤਰਨ ਦੀ ਇਜਾਜ਼ਤ ਦਿੱਤੀ ਗਈ