ਯੂ.ਕੇ ਆਪਣੀ ਧਰਤੀ ‘ਤੇ 2020 ਰੈਫਰੈਂਡਮ ਨਾ ਹੋਣ ਦੇਵੇ, ਭਾਰਤ ਨੇ ਯੂਕੇ ਸਰਕਾਰ ਕੋਲ ਉਠਾਇਆ ਮੁੱਦਾ

ਬ੍ਰਿਟੇਨ, 13 ਜੁਲਾਈ – ਵਿੱਚ ਅਗਲੇ ਮਹੀਨੇ ਇੱਕ ਖਾਲਿਸਤਾਨ ਪੱਖੀ ਸਮਾਰੇਹ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਬ੍ਰਿਟੇਨ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ, “ਭਾਰਤ ਸਰਕਾਰ ਨੇ ਇਸ ਮੁੱਦੇ ਨੂੰ ਬ੍ਰਿਟੇਨ ਸਰਕਾਰ ਕੋਲ ਉਠਾਈਆ ਹੈ ਤੇ ਕੋਈ ਕਾਰਵਾਈ ਕਰਨ ਦੀ ਮੰਗ ਕੀਤੀ ਹੈ।”

ਕੁਮਾਰ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਯੂਕੇ ਸਰਕਾਰ ਅਜਿਹੀ ਕਿਸੇ ਅਜਿਹੇ ਸਮੂਹ ਨੂੰ ਆਪਣੇ ਦੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ, ਜਿਸ ਦਾ ਮੰਤਵ ਨਫ਼ਰਤ ਫੈਲਾਉਣਾ ਹੈ ਅਤੇ ਦੋਵੇਂ ਦੇਸ਼ਾਂ ਵਿਚਲੇ ਦੁਵੱਲੇ ਸਬੰਧਾਂ ਨੂੰ ਖਰਾਬ ਕਰਨਾ ਹੈ।

ਸਿਖਸ ਫਾਰ ਜਸਟਿਸ (ਐੱਸਐੱਫਜੇ) ਨਾਮਕ ਸੰਸਥਾ ਨੇ ਐਲਾਨ ਕੀਤਾ ਹੈ ਕਿ ਉਹ 12 ਅਗਸਤ ਨੂੰ ਲੰਡਨ ਵਿਚ ਭਾਰਤ ਦੇ ਪੰਜਾਬ ਰਾਜ ਦੀ ਆਜ਼ਾਦੀ ਲਈ ਇੱਕ ਸਭਾ ਬੁਲਾਏਗਾ। ਜਿਸਨੂੰ “ਲੰਡਨ ਐਲਾਨਨਾਮਾ” ਨਾਮ ਦਿੱਤਾ ਗਿਆ ਹੈ।

ਕੁਮਾਰ ਨੇ ਕਿਹਾ ਕਿ ਭਾਰਤੀ ਅਤੇ ਬ੍ਰਿਟੇਨ ਵਾਸੀ ਸਿੱਖਾਂ ਦੇ ਭਾਰਤ ਨਾਲ ਚੰਗੇ ਸੰਬੰਧ ਹਨ। ਇਹ ਛੋਟੋ-ਮੋਟੇ ਸੰਗਠਨ ਜੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਹੇ ਹਨ। ਇਨ੍ਹਾਂ ਦਾ ਕੰਮ ਨਫਰਤ ਫੈਲਾਉਣਾ ਅਤੇ ਫਿਰਕੂ ਭਾਵਨਾਵਾਂ ਭੜਕਾਉਣਾ ਹੈ।