ਯੂ.ਸੀ. ਬ੍ਰਾਊਜ਼ਰ ਐਪ ਵੀ ਆਈ ਸ਼ੱਕ ਦੇ ਘੇਰੇ ਵਿੱਚ, ਭਾਰਤ ਦਾ ਡੇਟਾ ਲੀਕ

ਨਵੀਂ ਦਿੱਲੀ: ਚੀਨ ਵਿੱਚ ਬਣੇ ਸਮਾਰਟਫ਼ੋਨਾਂ ਤੋਂ ਬਾਅਦ ਉੱਥੋਂ ਦੀਆਂ ਕੰਪਨੀਆਂ ਦੇ ਮੋਬਾਈਲ ਐਪ ਵੀ ਸ਼ੱਕ ਦੇ ਘੇਰ ਵਿੱਚ ਆ ਗਏ ਹਨ। ਹੈਦਰਾਬਾਦ ਦੀ ਸਰਕਾਰੀ ਲੈਬ ਵਿੱਚ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਚੀਨੀ ਕੰਪਨੀ ਅਲੀਬਾਬਾ ਦੀ ਮਾਲਕੀ ਵਾਲੀ ਕੰਪਨੀ ਯੂ.ਸੀ. ਬ੍ਰਾਊਜ਼ਰ ਭਾਰਤ ਦਾ ਡੇਟਾ ਲੀਕ ਤਾਂ ਨਹੀਂ ਕਰ ਰਹੀ।
ਜਾਣਕਾਰੀ ਮੁਤਾਬਕ ਯੂ.ਸੀ. ਬ੍ਰਾਊਜ਼ਰ ਨੇ ਉਪਭੋਗਤਾਵਾਂ ਦੇ ਨੰਬਰਾਂ ਸਮੇਤ ਹੋਰ ਜਾਣਕਾਰੀ ਚੀਨ ਨੂੰ ਭੇਜੀ ਹੈ। ਦੋਸ਼ ਹੈ ਕਿ ਯੂ.ਸੀ. ਬ੍ਰਾਊਜ਼ਰ ਮੁੱਖ ਰੂਪ ਨਾਲ ਭਾਰਤੀ ਉਪਭੋਗਤਾਵਾਂ ਦੇ ਆਈ.ਐਮ.ਐਸ.ਆਈ. (ਅੰਤਰਰਾਸ਼ਟਰੀ ਮੋਬਾਈਲ ਗਾਹਕ ਪਛਾਣ) ਤੇ ਆਈ.ਐਮ.ਈ.ਆਈ. (ਅੰਤਰਰਾਸ਼ਟਰੀ ਮੋਬਾਈਲ ਉਪਕਰਨ ਪਛਾਣ) ਚੀਨ ਸਥਿਤ ਸਰਵਰ ਨੂੰ ਭੇਜ ਰਿਹਾ ਹੈ।
ਯੂ.ਸੀ. ਬ੍ਰਾਊਜ਼ਰ ਨੂੰ ਮੋਬਾਈਲ ਵਿੱਚ ਸ਼ੁਰੂ ਕਰਨ ਦੇ ਨਾਲ ਹੀ ਵਾਈ-ਫਾਈ ਦੀ ਤੇ ਨੈੱਟਵਰਕ ਦੀ ਜਾਣਕਾਰੀ ਚੀਨ ਸਥਿਤ ਸਰਵਰ ‘ਚ ਪਹੁੰਚ ਜਾਂਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਯੂ.ਸੀ. ਬ੍ਰਾਊਜ਼ਰ ਨੇ ਭਾਰਤ ਦੇ 50 ਫ਼ੀਸਦੀ ਬਰਾਊਜ਼ਰ ਬਾਜ਼ਾਰ ‘ਤੇ ਕਬਜ਼ਾ ਕੀਤਾ ਹੋਇਆ ਹੈ। ਦੱਸਣਯੋਗ ਹੈ ਕਿ ਸਾਲ 2015 ਦੇ ਮਈ ਮਹੀਨੇ ‘ਚ ਟੋਰਾਂਟੋ ਯੂਨੀਵਰਸਿਟੀ ਨੇ ਪਹਿਲੀ ਵਾਰ ਯੂ.ਸੀ. ਬ੍ਰਾਊਜ਼ਰ ਦੀ ਸੁਰੱਖਿਆ ‘ਤੇ ਸਵਾਲ ਚੁੱਕੇ ਸਨ।

Be the first to comment

Leave a Reply