ਰਜਾ ਅਤੇ ਮਸਾਕਾਦ੍ਰਜਾ ਚਮਕੇ, ਜ਼ਿੰਬਾਬਵੇ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੀਰੀਜ਼ ‘ਤੇ ਕੀਤਾ ਕਬਜ਼ਾ

ਹੰਬਨਟੋਟਾ  –  ਆਫ ਸਪਿਨਰ ਸਿਕੰਦਰ ਰਜਾ ਦੀ ਬਿਹਤਰੀਨ ਗੇਂਦਬਾਜ਼ੀ ਤੋਂ ਬਾਅਦ ਸਲਾਮੀ ਬੱਲੇਬਾਜ਼ ਹੈਮਿਲਟਨ ਮਸਾਕਦ੍ਰਜਾ ਦੇ ਅਰਧ ਸੈਂਕੜੇ ਦੀ ਬਦੌਲਤ ਜ਼ਿੰਬਾਬਵੇ ਨੇ ਪੰਜਵਾਂ ਅਤੇ ਆਖਰੀ ਵਨ ਡੇ ਕੌਮਾਂਤਰੀ ਮੈਚ ‘ਚ ਸੋਮਵਾਰ ਨੂੰ ਇਹ ਸ਼੍ਰੀਲੰਕਾ ਨੂੰ ਤਿੰਨ ਵਿਕਟ ਨਾਲ ਹਰਾ ਕੇ 3-2 ਨਾਲ ਸੀਰੀਜ਼ ਆਪਣੇ ਨਾਂ ਕਰਕੇ ਪਿਛਲੇ 8 ਸਾਲ ‘ਚ ਵਿਦੇਸ਼ੀ ਸਰਜਮੀ ‘ਤੇ ਪਹਿਲੀ ਸੀਰੀਜ਼ ਜਿੱਤੀ। ਸ਼੍ਰੀਲੰਕਾ ਦੇ 204 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਪਲੇਅਰ ਆਫ ਦ ਸੀਰੀਜ਼ ਮਸਾਕਾਦ੍ਰਜਾ ਦੀ 86 ਗੇਂਦ ‘ਚ 9 ਚੌਕੇ ਅਤੇ ਇਕ ਛੱਕੇ ਨਾਲ 73 ਦੌਡਾਂ ਦੀ ਪਾਰੀ ਤੋਂ ਇਲਾਵਾ ਸੋਲਲੋਮਨ ਮਾਇਰ (43) ਦੇ ਨਾਲ ਉਸ ਦੀ ਪਹਿਲੇ ਵਿਕਟ ਦੀ 92 ਅਤੇ ਤਾਰਿਸਾਈ ਮੁਸਾਕਾਂਦਾ (37) ਦੇ ਨਾਲ ਦੂਜੇ ਵਿਕਟ ਦੀ 45 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 38.1 ‘ਚ ਸੱਤ ਵਿਕਟ ‘ਤੇ 204 ਦੌੜਾਂ ਬਣਾ ਕੇ ਜਿੱਤ ਦਰਜ਼ ਕੀਤੀ। ਮੈਨ ਆਫ ਦ ਮੈਚ ਰਜਾ ਨੇ ਆਖੀਰ ‘ਚ 27 ਗੇਂਦ ‘ਚ ਇਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 27 ਦੌੜਾਂ ਦਾ ਪਾਰੀ ਖੇਡ ਕੇ ਟੀਮ ਨੂੰ ਟੀਚੇ ਤੱਕ ਪਹੁੰਚਾ ਦਿੱਤਾ। ਸ਼੍ਰੀਲੰਕਾ ਵਲੋਂ ਅਕਿਲਾ ਧਨੰਜਅ ਨੇ 47 ਦੌੜਾਂ ਦੇ ਕੇ ਚਾਰ ਜਦੋਂ ਕਿ ਲਸਿਥ ਮਲਿੰਗਾ ਨੇ 44 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਗਿਆਰ੍ਹੀ ਰੈਕਿੰਗ ਵਾਲੀ ਜ਼ਿੰਬਾਬਵੇ ਟੀਮ ਨੇ ਸ਼੍ਰੀਲੰਕਾ ‘ਚ ਪਹਿਲੀ ਵਾਰ ਕੋਈ ਸੀਰੀਜ਼ ਜਿੱਤੀ ਹੈ। ਜ਼ਿੰਬਾਬਵੇ ਨੇ ਆਪਣੇ ਦੇਸ਼ ਤੋਂ ਬਾਹਰ ਪਿਛਲੇ ਵਨ ਡੇ ਸੀਰੀਜ਼ ਜਨਵਰੀ-ਫਰਵਰੀ 2009 ‘ਚ ਕੀਨੀਆ ਨੂੰ ਉਸ ਦੀ ਸਰਜਮੀ ‘ਤੇ 5-0 ਨਾਲ ਹਰਾ ਕੇ ਜਿੱਤੀ ਸੀ। ਇਸ ਨਾਲ ਪਹਿਲਾਂ ਸ਼੍ਰੀਲੰਕਾ ਟੀਮ ਰਜਾ 10 ਓਵਰ ‘ਚ 21 ਦੌੜਾਂ ‘ਤੇ 3 ਵਿਕਟਾਂ ਅਤੇ ਗ੍ਰੀਮ ਕ੍ਰੇਮਰ 10 ਓਵਰ ‘ਚ 23 ਦੌੜਾਂ ‘ਤੇ 2 ਵਿਕਟਾਂ ਦੀ ਕਿਫਾਇਤੀ ਗੇਂਦਬਾਜ਼ੀ ਦੇ ਸਾਹਮਣੇ 8 ਵਿਕਟਾਂ ‘ਤੇ 203 ਦੌੜਾਂ ਹੀ ਬਣਾ ਸਕੀ। ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਸ਼੍ਰੀਲੰਕਾਈ ਟੀਮ ਲਈ ਕੋਈ ਵੱਡੀ ਸਾਂਝੇਦਾਰੀ ਨਹੀਂ ਹੋ ਸਕੀ। ਸਲਾਮੀ ਬੱਲੇਬਾਜ਼ ਧਨੁਸ਼ਕਾ ਗੁਣਤਿਲਕਾ (52) ਅਤੇ ਅਸੇਲਾ ਗੁਣਰਤਰੇ (ਨਾਬਾਦ 59) ਨੇ ਅਰਧ ਸੈਂਕੜੇ ਲਗਾਏ। ਇਕ ਸਮੇਂ ‘ਤੇ ਸ਼ੀਲੰਕਾ ਦੇ 8 ਵਿਕਟਾਂ ‘ਤੇ 42ਵੇਂ ਓਵਰ ‘ਚ 153 ਦੌੜਾਂ ‘ਤੇ ਡਿੱਗ ਗਇਆ ਸੀ। ਇਸ ਤੋਂ ਬਾਅਦ ਗੁਣਰਤਰੇ ਅਤੇ ਦੁਸ਼ਮੰਤਾ ਚਾਮੀਰਾ (ਨਾਬਾਦ 18) ਨੇ 9ਵੀਂ ਵਿਕਟ ਲਈ ਨਾਬਾਦ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਤੇਜ਼ ਗੇਂਦਬਾਜ਼ ਟੇਂਡੇਈ ਚਤਾਰਾ ਨੇ ਸਲਾਮੀ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੂੰ ਆਊਟ ਕਰਕੇ ਜ਼ਿਬਾਬਵੇ ਨੂੰ ਪਹਿਲੀ ਸਫਲਤਾ ਦਿਵਾਈ। ਇਸ ਨਾਲ ਸ਼ੀਲੰਕਾਈ ਟੀਮ ਵਧੀਆ ਸ਼ੁਰੂਆਤ ਨਾਲ ਮਹਰੂਮ ਰਹਿ ਗਈ।

Be the first to comment

Leave a Reply