ਰਣਬੀਰ ਕਪੂਰ ਨੇ ਕੀਤਾ ਇਹ ਖੁਲਾਸਾ

ਮੁੰਬਈ— ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੇ ਬੇਟੇ ਰਣਬੀਰ ਕਪੂਰ ਇਕ ਸਫਲ ਅਭਿਨੇਤਾ ਬਣਨਗੇ ਇਸ ਬਾਰੇ ਉਨ੍ਹਾਂ ਨੂੰ ਖੁਦ ਹੀ ਇਹ ਅੰਦਾਜ਼ ਨਹੀਂ ਸੀ। ਸਕੂਲ ਸਮੇਂ ਤਕ ਉਨ੍ਹਾਂ ਦੀ ਜ਼ਿੰਦਗੀ ਇਕ ਆਮ ਬੱਚੇ ਦੀ ਤਰ੍ਹਾਂ ਚੱਲ ਰਹੀ ਸੀ। ਰਣਬੀਰ ਕਪੂਰ ਪੜਾਈ ‘ਚ ਇੰਨੇ ਕਮਜ਼ੋਰ ਸਨ ਕਿ ਉਨ੍ਹਾਂ ਦੀ ਮਾਂ ਨੀਤੂ ਕਪੂਰ ਪਿਤਾ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੰਦੀ ਸੀ। ਉਨ੍ਹਾਂ ਕਿਹਾ, ”ਨਤੀਜਾ ਐਲਾਨ ‘ਤੇ ਮੇਰੀ ਮਾਂ ਸਕੂਲ ਆਉਂਦੀ ਸੀ। ਮੈਂ ਮਾਫੀ ਮੰਗਦਾ ਸੀ ਅਤੇ ਕਹਿੰਦਾ ਹਾਂ ਕਿ ਮੈਂ ਸਖਤ ਮਿਹਨਤ ਕਰਾਗਾ, ਚੰਗੇ ਨੰਬਰ ਲੈ ਕੇ ਆਵਾਗਾਂ ਅਤੇ ਕਿਸੇ ਵੀ ਵਿਸ਼ੇ ‘ਚ ਫੇਲ ਨਹੀਂ ਹੋਵਾਗਾ। ਮਾਂ ਕਹਿੰਦੀ ਸੀ ਕਿ ਰਿਪੋਰਟ ਕਾਰਡ ‘ਚ ਉਨ੍ਹਾਂ ਨੂੰ ਲਾਲ ਲਾਇਨ ਦਿਖੀ ਤਾਂ ਉਹ ਪਿਤਾ ਨੂੰ ਕਹਿ ਦੇਵੇਗੀ, ਮੈਂ ਰੋਣ ਲੱਗ ਪੈਂਦਾ ਸੀ ਕਿਉਂਕਿ ਮੈਂ ਉਨ੍ਹਾਂ ਕੋਲੋ ਬਹੁਤ ਡਰਦਾ ਸੀ।

Be the first to comment

Leave a Reply

Your email address will not be published.


*