ਰਾਜਪਾਲ ਕਿਰਨ ਬੇਦੀ ਨੇ ਟਵੀਟ ਕਰਕੇ ਫਰਾਂਸ ਨੂੰ ਜਿੱਤ ਦੀ ਵਧਾਈ ਦਿੱਤੀ

ਨਵੀਂ ਦਿੱਲੀ—ਫੁੱਟਬਾਲ ਵਰਲਡ ਕੱਪ ਜਿੱਤ ‘ਤੇ ਫਰਾਂਸ ਦੇ ਫੈਨਜ਼ ਖੁਸ਼ੀ ਮਨ੍ਹਾ ਰਹੇ ਹਨ। ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਸਮੇਤ ਕਈ ਲੋਕਾਂ ਨੇ ਟਵਿਟਰ ‘ਤੇ ਵਧਾਈ ਦਿੱਤੀ। ਪੁਡੂਚੇਰੀ ਦੀ ਰਾਜਪਾਲ ਕਿਰਨ ਬੇਦੀ ਨੇ ਵੀ ਟਵੀਟ ਕਰਕੇ ਫਰਾਂਸ ਨੂੰ ਜਿੱਤ ਦੀ ਵਧਾਈ ਦਿੱਤੀ, ਪਰ ਇਸ ਕਾਰਨ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ।

ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਫਰਾਂਸ ਦੀ ਵਰਲਡ ਕਪ ਜਿੱਤ ਨੂੰ ਲੈ ਕੇ ਟਵਿਟਰ ‘ਤੇ ਵਧਾਈ ਦਿੰਦੇ ਹੋਏ ਲਿਖਿਆ ਕਿ ਪੁਡੂਚੇਰੀ ਪੂਰਵ ‘ਚ ਫਰਾਂਸ ਉਪਨਿਵੇਸ਼ ਦਾ ਹਿੱਸਾ ਸੀ। ਅਜਿਹੇ ‘ਚ ਫਰਾਂਸ ਦੇ ਵਰਲਡ ਕੱਪ ਜਿੱਤਣ ‘ਤੇ ਪੁਡੂਚੇਰੂ ਦੇ ਲੋਕਾਂ ਨੂੰ ਵੀ ਵਧਾਈ। ‘ ਅਸੀਂ ਪੁਡੂਚੇਰੀ ਵਾਸੀਆਂ ਨੇ ਵਰਲਡ ਕੱਪ ਜਿੱਤ ਲਿਆ ਹੈ। ‘ਵਧਾਈ ਦੋਸਤੋਂ, ਫਰਾਂਸ ਦੀ ਕਿ ਸ਼ਾਨਦਾਰ ਮਿਕਸਡ ਟੀਮ ਸੀ, ਖੇਡ ਜੋੜਦਾ ਹੈ।’