ਰਾਜਪਾਲ ਨੂੰ ਕਿਹਾ ਕਿ ਉਹ ਸਰਕਾਰ ਨੂੰ ਆ ਰਹੇ ਬਜਟ ਸੈਸ਼ਨ ਦੌਰਾਨ ਮੁਕੰਮਲ ਕਰਜ਼ਾ ਮੁਆਫੀ ਦਾ ਐਲਾਨ ਕਰਨ ਦਾ ਨਿਰਦੇਸ਼ ਦੇਣ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਕਿਹਾ ਹੈ ਕਿ ਉਹ ਕਾਂਗਰਸ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਰੇਤ ਘਪਲੇ ਦੀ ਜਾਂਚ ਕੌਮੀ ਏਜੰਸੀਆਂ ਤੋਂ ਕਰਵਾਈ ਜਾਵੇ। ਇਸ ਦੇ ਨਾਲ ਹੀ ਗਠਜੋੜ ਨੇ ਰਾਜਪਾਲ ਨੂੰ ਇਹ ਵੀ ਕਿਹਾ ਕਿ ਉੁਹ ਕਾਂਗਰਸ ਸਰਕਾਰ ਨੂੰ ਆਪਣੇ ਚੋਣ ਵਾਅਦੇ ਪੂਰੇ ਕਰਨ, ਅਮਨ ਤੇ ਕਾਨੂੰਨ ਦੀ ਹਾਲਤ ਸੁਧਾਰਨ ਅਤੇ ਦਲਿਤ ਭਾਈਚਾਰੇ ਦੇ ਹੱਕਾਂ ਦੀ ਰਾਖੀ ਕਰਨ ਦਾ ਵੀ ਹੁਕਮ ਦੇਣ।ਕਾਲੀ ਭਾਜਪਾ ਦੇ ਸਾਂਝੇ ਵਫਦ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਅਗਵਾਈ ਹੇਠ ਅੱਜ ਰਾਜ ਭਵਨ ਵਿਖੇ ਰਾਜਪਾਲ ਨੂੰ ਇਸ ਸੰਬੰਧੀ ਇੱਕ ਮੈਮੋਰੰਡਮ ਸੌਂਪਿਆ। ਸੂਬੇ ਅੰਦਰ ਰੇਤੇ ਦੀਆਂ ਕੀਮਤਾਂ 4 ਗੁਣਾ ਵਧਾ ਦੇਣ ਵਾਲੇ ਰੇਤ ਘਪਲੇ ਬਾਰੇ ਰਾਜਪਾਲ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਰਾਣਾ ਗੁਰਜੀਤ ਨੇ ਆਪਣੇ ਖਾਨਸਾਮੇ ਅਤੇ ਕਰਮਚਾਰੀਆਂ ਦੇ ਜ਼ਰੀਏ ਰੇਤ ਦੀਆਂ ਖੱਡਾਂ ਦਾ ਠੇਕਾ ਹਾਸਿਲ ਕੀਤਾ ਹੈ, ਜਿਸ ਵਾਸਤੇ ਉਸ ਦੇ ਕਰਮਚਾਰੀਆਂ ਨੇ 50 ਕਰੋੜ ਰੁਪਏ ਤਕ ਦੀਆਂ ਬੋਲੀਆਂ ਦਿੱਤੀਆਂ ਸਨ। ਇਸ ਨੂੰ ਬੇਨਾਮੀ ਸੌਦਿਆਂ ਦਾ ਸਪੱਸ਼ਟ ਮਾਮਲਾ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਅਧਿਕਾਰੀਆਂ ਦੁਆਰਾ ਕਰਵਾਈ ਜਾਣੀ ਚਾਹੀਦੀ ਹੈ।ਬਾਦਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਸਰਕਾਰ ਵੱਲੋਂ ਬਣਾਇਆ ਇੱਕ ਮੈਂਬਰੀ ਰਿਟਾਇਰਡ ਜਸਟਿਸ ਜੇ ਐਸ ਨਾਰੰਗ ਕਮਿਸ਼ਨ ਕੋਰੀ ਦਿਖਾਵੇਬਾਜ਼ੀ ਹੈ। ਉਹਨਾਂ ਕਿਹਾ ਕਿ ਨਾਰੰਗ ਰਾਣਾ ਗੁਰਜੀਤ ਦਾ ਦੋਸਤ ਹੈ, ਜੋ ਅਕਸਰ ਉਸ ਘਰ ਵਿਚ ਵੇਖਿਆ ਜਾਂਦਾ ਹੈ। ਨਾਰੰਗ ਦਾ ਬੇਟਾ ਬਤੌਰ ਵਕੀਲ ਰਾਣਾ ਦੇ ਕੇਸ ਲੜਦਾ ਹੈ। ਉਸ ਤੋਂ ਨਿਰਪੱਖ ਜਾਂਚ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਅਕਾਲੀ ਦਲ ਦੇ ਪ੍ਰਧਾਨ ਨੇ ਰਾਜਪਾਲ ਨੂੰ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਨਿਰਦੇਸ਼ ਦੇਣ ਕਿ ਉਹ ਆ ਰਹੇ ਬਜਟ ਸੈਸ਼ਨ ਦੌਰਾਨ ਕਿਸਾਨਾਂ ਦੀ ਮੁਕੰਮਲ ਕਰਜਾਥ ਮੁਆਫੀ ਦਾ ਵਾਅਦਾ ਪੂੁਰਾ ਕਰੇ।

Be the first to comment

Leave a Reply