ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਵੀ ਧੁੰਦ ਨੇ ਪੈਰ ਰੱਖਣੇ ਸ਼ੁਰੂ ਕਰ ਦਿੱਤੇ

ਨਵੀਂ ਦਿੱਲੀ—ਇਸ ਦਾ ਅਸਰ ਰੇਲ ਆਵਾਜਾਈ ‘ਤੇ ਵੀ ਹੋਇਆ ਹੈ। ਧੁੰਦ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ ਆਉਣ ਵਾਲੀਆਂ 40 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ, ਜਦੋਂ ਕਿ 13 ਟਰੇਨਾਂ ਦੇ ਸਮੇਂ ‘ਚ ਤਬਦੀਲੀ ਕੀਤੀ ਗਈ ਹੈ। 6 ਟਰੇਨਾਂ ਤਾਂ ਰੱਦ ਕਰਨੀਆਂ ਪਈਆਂ। ਉੱਥੇ ਹੀ ਦਿੱਲੀ ਦੇ ਕੁਝ ਖੇਤਰਾਂ ਸਮੇਤ ਰੇਵਾੜੀ, ਭਿਵਾੜੀ, ਸੋਹਨਾ, ਮਾਨੇਸਰ, ਗੁਰੂਗ੍ਰਾਮ ਅਤੇ ਨੇੜੇ-ਤੇੜੇ ਦੇ ਖੇਤਰਾਂ ‘ਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਸਮੋਗ ਤੋਂ ਦਿੱਲੀ ਨੂੰ ਪਿਛਲੇ 2 ਦਿਨਾਂ ਤੋਂ ਥੋੜ੍ਹੀ ਰਾਹਤ ਮਿਲੀ ਹੈ। ਉੱਥੇ ਹੀ ਪਹਾੜਾਂ ‘ਚ ਬਦਲ ਰਹੀ ਮੌਸਮ ਦੀ ਕਰਵਟ ਦਿੱਲੀ ਵਾਲਿਆਂ ਨੂੰ ਚੰਗੀ ਖਬਰ ਦੇ ਸਕਦੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ‘ਚ ਦਿੱਲੀ ‘ਚ ਹਲਕੀ ਬਾਰਸ਼ ਦਾ ਅਨੁਮਾਨ ਜ਼ਾਹਰ ਕੀਤਾ ਹੈ, ਜੋ ਕਿ ਦਿੱਲੀ ਦੇ ਪ੍ਰਦੂਸ਼ਣ ਨੂੰ ਕਾਫੀ ਹੱਦ ਤੱਕ ਘੱਟ ਕਰੇਗਾ।  ਇੱਥੇ ਧੁੰਦ ਅਤੇ ਸਰਦ ਹਵਾਵਾਂ ਕਾਰਨ ਲੋਕਾਂ ਨੇ ਘਰੋਂ ਬਾਹਰ ਨਿਕਲਣਾ ਘੱਟ ਕਰ ਦਿੱਤਾ ਹੈ। ਜੈਸਲਮੇਰ ‘ਚ ਪਿਛਲੇ ਤਿੰਨ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ। ਪੂਰਾ ਸ਼ਹਿਰ ਧੁੰਦ ਦੀ ਲਪੇਟ ‘ਚ ਹੈ। ਉੱਥੇ ਹੀ ਜੰਮੂ-ਕਸ਼ਮੀਰ ‘ਚ ਬਰਫਬਾਰੀ ਨਾਲ ਆਫਤ ਲੈ ਕੇ ਆਈ ਹੈ। ਬਰਫਬਾਰੀ ਕਾਰਨ ਰਾਜੌਰੀ ਦੀਆਂ ਸੜਕਾਂ ‘ਤੇ ਜਾਮ ਲੱਗ ਗਿਆ ਹੈ। ਟਰੱਕ ਰਸਤੇ ‘ਚ ਪਲਟ ਗਿਆ। ਹਾਲਾਤ ਇੰਨੇ ਖਰਾਬ ਹੋ ਚੁਕੇ ਹਨ ਕਿ ਮੁਗਲ ਰੋਡ ਨੂੰ ਬੰਦ ਕਰਨਾ ਪਿਆ।

Be the first to comment

Leave a Reply