ਰਾਜਸਭਾ ਚੋਣ ਤੋਂ ਪਹਿਲਾਂ ਭਾਜਪਾ ਵੱਲੋਂ ਆਪਣੇ ਵਿਧਾਇਕਾਂ ਨੂੰ ਸ਼ਿਕਾਰ ਹੋਣ ਤੋਂ ਬਚਾਉਣ ਲਈ ਕਾਂਗਰਸ ਨੇ ਉਨ੍ਹਾਂ ਨੂੰ ਬੈਂਗਲੁਰੂ ਭੇਜਣ ਦਾ ਕੀਤਾ ਫੈਸਲਾ

ਅਹਿਮਦਾਬਾਦ— ਗੁਜਰਾਤ ‘ਚ ਰਾਜਸਭਾ ਚੋਣ ਤੋਂ ਪਹਿਲਾਂ ਭਾਜਪਾ ਵੱਲੋਂ ਆਪਣੇ ਵਿਧਾਇਕਾਂ ਨੂੰ ਸ਼ਿਕਾਰ ਹੋਣ ਤੋਂ ਬਚਾਉਣ ਲਈ ਕਾਂਗਰਸ ਨੇ ਉਨ੍ਹਾਂ ਨੂੰ ਬੈਂਗਲੁਰੂ ਭੇਜਣ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਸੂਤਰਾਂ ਮੁਤਾਬਕ, ਵਿਧਾਇਕ ਸ਼ੁੱਕਰਵਾਰ ਦੀ ਰਾਤ ਜਹਾਜ਼ ਤੋਂ ਕਾਂਗਰਸ ਦੇ ਸ਼ਾਸ਼ਨ ਵਾਲੇ ਪ੍ਰਦੇਸ਼ ਕਰਨਾਟਕ ਰਵਾਨਾ ਹੋਣਗੇ। ਨਾਂ ਨਾ ਦੱਸਣ ਦੀ ਸ਼ਰਤ ‘ਤੇ ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ, ”ਗੁਜਰਾਤ ‘ਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜਿਥੇ ਸਾਡੇ ਮੈਂਬਰਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾ ਮੰਨਣ ‘ਤੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਜਾ ਰਹੀ ਹੈ, ਇਸ ਲਈ ਅਸੀਂ ਆਪਣੇ 46 ਵਿਧਾਇਕਾਂ ਨੂੰ ਬੈਂਗਲੁਰੂ ਲਿਜਾ ਰਹੇ ਹਾਂ।” ਪ੍ਰਦੇਸ਼ ਦੇ ਇਕ ਹੋਰ ਨੇਤਾ ਨੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ।
ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਮੰਗ ਕੀਤੀ ਸੀ ਕਿ ਪੈਸੇ ਅਤੇ ਤਾਕਤ ਦੀ ਵਰਤੋਂ ਕਰਕੇ ਕਾਂਗਰਸ ਦੇ ਵਿਧਾਇਕਾਂ ਦਾ ਸ਼ਿਕਾਰ ਕਰਨ ਲਈ ਚੋਣ ਕਮਿਸ਼ਨ ਭਾਜਪਾ ਖਿਲਾਫ ਇਕ ਅਪਰਾਧਿਕ ਮਾਮਲਾ ਦਰਜ ਕਰੇ। ਇਸ ਦੋਸ਼ ਨੂੰ ਭਗਵਾ ਦਲ ਨੇ ਖਾਰਜ ਕੀਤਾ ਹੈ। ਗੁਜਰਾਤ ‘ਚ ਵਿਰੋਧੀ ਪਾਰਟੀ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ ਤਿੰਨ ਹੋਰ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ। ਇਸ ਨਾਲ ਰਾਜਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡਣ ਵਾਲੇ ਵਿਧਾਇਕਾਂ ਦੀ ਗਿਣਤੀ ਛੇ ਹੋ ਗਈ ਹੈ। ਕਾਂਗਰਸ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਰਾਜਨੀਤਕ ਸਕੱਤਰ ਅਹਿਮਦ ਪਟੇਲ ਨੂੰ ਗੁਜਰਾਤ ਤੋਂ ਸੰਸਦ ਦੇ ਉੱਚ ਸਦਨ ਲਈ ਮੁੜ ਉਤਾਰਿਆ ਹੈ। ਸੂਬੇ ਦੀ 182 ਮੈਂਬਰਾਂ ਵਾਲੇ ਵਿਧਾਨ ਸਭਾ ‘ਚ ਕਾਂਗਰਸ ਦੀ ਗਿਣਤੀ 57 ਤੋਂ ਘੱਟ ਕੇ 51 ਰਹਿ ਗਈ ਹੈ। ਇਸ ਦਾ ਅਸਰ ਆਉਣ ਵਾਲੇ ਰਾਜਸਭਾ ਚੋਣਾਂ ‘ਚ ਪਟੇਲ ਦੀ ਕਿਸਮਤ ‘ਤੇ ਪੈ ਸਕਦਾ ਹੈ।

Be the first to comment

Leave a Reply