ਰਾਜਿੰਦਰਾ ਹਸਪਤਾਲ ਦੀ ਚੈਕਿੰਗ ਦੌਰਾਨ ਬੱਤੀ ਗੁੱਲ

ਪਟਿਆਲਾ – ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਵੱਲੋਂ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੀ ਚੈਕਿੰਗ ਲਈ ਉੱਚ ਪੱਧਰੀ ਟੀਮ ਅੱਜ ਇਥੇ ਭੇਜੀ ਗਈ। ਬਲੱਡ ਬੈਂਕ ਦੇ ਦੌਰੇ ਦੌਰਾਨ ਬੱਤੀ ਗੁੱਲ ਹੋ ਗਈ। ਟੀਮ ਨੂੰ ਹਨੇਰੇ ਵਿਚ ਹੀ ਜਾਂਚ ਕਰਨੀ ਪਈ। ਜਾਣਕਾਰੀ ਮੁਤਾਬਕ ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਦੀ ਟੀਮ ਵੱਲੋਂ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਨੇ ਕਾਲਜ ਤੇ ਹਸਪਤਾਲ ਵਿਚ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵੀਡੀਓਗ੍ਰਾਫੀ ਵੀ ਕਰਵਾਈ। ਇਸ ਦੌਰਾਨ ਹੀ ਬਲੱਡ ਬੈਂਕ ਵਿਚ ਬਿਜਲੀ ਗੁੱਲ ਹੋ ਗਈ। ਟੀਮ ਨੂੰ ਹਨੇਰੇ ਵਿਚ ਹੀ ਜਾਂਚ ਕਰਨੀ ਪਈ।  ਐੱਮ. ਸੀ. ਆਈ. ਦੀ 4-ਮੈਂਬਰੀ ਟੀਮ 2-ਰੋਜ਼ਾ ਦੌਰੇ ‘ਤੇ ਇਥੇ ਪਹੁੰਚੀ ਹੈ। ਇਸ ਵਿਚ ਗੁਜਰਾਤ ਤੋਂ ਡਾ. ਵਰੁਣ ਵਿਸ਼ਵਾਸ, ਕੋਲਕਾਤਾ ਤੋਂ ਡਾ. ਮੁੱਖ ਅਪਾਧਿਆਏ, ਹਿਮਾਚਲ ਪ੍ਰਦੇਸ਼ ਤੋਂ ਡਾ. ਭਾਰਤੀ ਤੇ ਆਸਾਮ ਤੋਂ ਡਾ. ਵਿਭਾ ਸ਼ਾਮਲ ਹਨ। ਐੱਮ. ਸੀ. ਆਈ. ਦੀ ਟੀਮ ਸਭ ਤੋਂ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਪੁੱਜੀ। ਇਸ ਤੋਂ ਬਾਅਦ ਟੀਮ ਵੱਲੋਂ ਰਾਜਿੰਦਰਾ ਹਸਪਤਾਲ ਦੀ ਓ. ਪੀ. ਡੀ. ਦਾ ਦੌਰਾ ਕੀਤਾ ਗਿਆ। ਫਾਰਮਾਸਿਸਟ ਕੋਲੋਂ ਨਵੇਂ ਤੇ ਪੁਰਾਣੇ ਮਰੀਜ਼ਾਂ ਦੀ ਗਿਣਤੀ ਦਾ ਜਾਇਜ਼ਾ ਲਿਆ ਗਿਆ। ਟੀਮ ਵੱਲੋਂ ਈ. ਐੈੱਨ. ਟੀ. ਵਿਭਾਗ ਤੇ ਗਾਇਨੀ ਵਿਭਾਗ ਵਿਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਅਲਟਰਾਸਾਊਂਡ ਤੇ ਸਿਟੀ ਸਕੈਨ ਸੈਂਟਰ ਮੁਖੀ ਡਾ. ਨਵਕਿਰਨ ਕੌਰ ਨੂੰ ਫੋਨ ਕਰ ਕੇ ਸੈਂਟਰ ਵਿਚ ਬੁਲਾਇਆ ਗਿਆ ਤੇ ਜਵਾਬ-ਤਲਬੀ ਕੀਤੀ ਗਈ। ਸੈਂਟਰ ਦੇ ਰਜਿਸਟਰਾਂ ਤੋਂ ਲੈ ਕੇ ਮਸ਼ੀਨਾਂ ਦੀ ਜਾਂਚ ਕੀਤੀ ਤੇ ਕਮੀਆਂ ਨੂੰ ਨੋਟ ਕੀਤਾ। ਟੀਮ ਮੈਂਬਰ ਡਾ. ਭਾਰਤੀ ਨੇ ਦੱਸਿਆ ਕਿ ਦੌਰੇ ਦੀ ਰਿਪੋਰਟ ਤਿਆਰ ਕਰ ਕੇ ਐੱਮ. ਸੀ. ਆਈ. ਨੂੰ ਭੇਜੀ ਜਾਵੇਗੀ। ਅਗਲੀ ਕਾਰਵਾਈ ਦਿੱਲੀ ਤੋਂ ਹੋਵੇਗੀ।

Be the first to comment

Leave a Reply