ਰਾਜ ਕੁੰਦਰ ਤੇ ਸ਼ਿਲਪਾ ਸ਼ੈੱਟੀ ਨੇ ਕੀਤਾ ਪੰਜਾਬੀ ਫਿਲਮ ਦਾ ਐਲਾਨ

ਮੁੰਬਈ— ਪੰਜਾਬੀ ਸਿਨੇਮਾ ਲਈ ਇਕ ਵੱਡੀ ਖਬਰ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਪੰਜਾਬੀ ਇੰਡਸਟਰੀ ਵੱਲ ਝੁੱਕ ਰਹੀ ਹੈ। ਸ਼ਿਲਪਾ ਸ਼ੈਟੀ ਕੁੰਦਰਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪ੍ਰੋਡਿਊਸਰ ਦੇ ਤੌਰ ਤੇ ਪੰਜਾਬੀ ਸਿਨੇਮਾਂ ‘ਚ ਆਪਣੀ ਸ਼ੁਰੂਆਤ ਕਰ ਰਹੇ ਹਨ।ਪੰਜਾਬੀ ਸਿਨੇਮਾ ਦੀ ਇਹ ਤਰੱਕੀ ਹੀ ਹੈ ਕਿ ਬਾਲੀਵੁੱਡ ਦੇ ਨਾਮੀ ਚਿਹਰੇ ਹੁਣ ਪੰਜਾਬੀ ਇੰਡਸਟਰੀ ਵੱਲ ਮੁੜ ਰਹੇ ਹਨ। ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਦੇ ਪੰਜਾਬੀ ਫਿਲਮ ਬਣਾਉਣ ਦੇ ਐਲਾਨ ਨੇ ਸਭ ਨੂੰ ਹੈਰਾਨ ਕੀਤਾ ਹੈ।ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਪਹਿਲੀ ਪੰਜਾਬੀ ਫਿਲਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ ਫਿਲਮ ਦਾ ਨਾਂ ਹੈ ‘ਨਾਨਕ’। ਇਸ ਫਿਲਮ ‘ਚ ਮੁੱਖ ਰੂਪ ‘ਚ ਜੱਸੀ ਗਿੱਲ ਨੂੰ ਲਿਆ ਗਿਆ ਹੈ। ਜੱਸੀ ਗਿੱਲ ਤੋਂ ਇਲਾਵਾ ਇਸ ਫਿਲਮ ‘ਚ ਜਪਜੀ ਖਹਿਰਾ, ਦਿਲਜੋਤ, ਅਨਿਤਾ ਦੇਵਗਨ, ਸਰਦਾਰ ਸੋਹੀ ਅਤੇ ਅਗਮਵੀਰ ਸਿੰਘ ਸ਼ਾਮਲ ਹਨ।

Be the first to comment

Leave a Reply