ਰਾਣੀ ਮੁਖਰਜੀ ਦੀ 4 ਸਾਲਾਂ ਬਾਅਦ ਸਿਲਵਰ ਸਕ੍ਰੀਨ ‘ਤੇ ਵਾਪਸੀ

ਮੁੰਬਈ — ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਕਰੀਬ 4 ਸਾਲਾਂ ਬਾਅਦ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰਨ ਜਾ ਰਹੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫਿਲਮ ‘ਹਿਚਕੀ’ ਦੇ ਪ੍ਰਮੋਸ਼ਨ ‘ਚ ਲੱਗੀ ਹੋਈ ਹੈ। ਰਾਣੀ ਮੁਖਰਜੀ ਨੇਹਾ ਧੂਪੀਆ ਦੇ ਚੈਟ ਸ਼ੋਅ ‘ਬੀ. ਐੱਫ. ਐੱਫ. ਵਿਦ ਵੋਗ’ ‘ਚ ਪਹੁੰਚੀ, ਜਿੱਥੇ ਉਨ੍ਹਾਂ ਨਾਲ ਫੈਸ਼ਨ ਡਿਜ਼ਾਈਨਰ ਸਭਿਆਸਾਚੀ ਮੁਖਰਜੀ ਵੀ ਪਹੁੰਚੇ। ਚੈਟ ਸ਼ੋਅ ‘ਚ ਰਾਣੀ ਮੁਖਰਜੀ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ। ਰਾਣੀ ਤੇ ਆਦਿੱਤਿਆ ਚੋਪੜਾ ਦੀ ਲਵ ਸਟੋਰੀ ਅੱਜ ਵੀ ਪਰਦੇ ਅੰਦਰ ਹੀ ਹੈ। ਇਨ੍ਹਾਂ ਨੇ ਨਾ ਸਿਰਫ ਆਪਣੇ ਪਿਆਰ ਦੀ ਖਬਰ ਬਲਕਿ ਆਪਣੇ ਵਿਆਹ ਦੀ ਖਬਰ ਵੀ ਲੋਕਾਂ ਤੱਕ ਨਹੀਂ ਪਹੁੰਚਣ ਦਿੱਤੀ ਸੀ। ਰਾਣੀ ਤਾਂ ਫਿਰ ਵੀ ਆਪਣੀਆਂ ਫਿਲਮਾਂ ਕਾਰਨ ਮੀਡੀਆ ਨਾਲ ਗੱਲਬਾਤ ਕਰਦੀ ਹੈ ਪਰ ਆਦਿੱਤਿਆ ਅੱਜ ਵੀ ਕਦੇ ਮੀਡੀਆ ਸਾਹਮਣੇ ਨਹੀਂ ਆਏ। ਇੰਟਰਵਿਊ ਦੌਰਾਨ ਜਦੋਂ ਨੇਹਾ ਧੂਪੀਆ ਨੇ ਰਾਣੀ ਮੁਖਰਜੀ ਤੋਂ ਪੁੱਛਿਆ ਕਿ, ”ਕੀ ਉਹ ਕਦੇ ਗਾਲ੍ਹਾਂ ਕੱਢਦੀ ਹੈ ਜਾਂ ਕਦੇ ਗੁੱਸੇ ਹੁੰਦੀ ਹੈ? ਇਸ ਦੇ ਜਵਾਬ ‘ਚ ਰਾਣੀ ਨੇ ਕਿਹਾ, ”ਮੈਂ ਹਰ ਦਿਨ ਆਪਣੇ ਪਤੀ ‘ਤੇ ਗੁੱਸਾ ਕਰਦੀ ਹਾਂ ਤੇ ਹਰ ਦਿਨ ਉਨ੍ਹਾਂ ਨੂੰ ਗਾਲ੍ਹਾਂ ਕੱਢਦੀ ਹਾਂ।” ਇਹ ਬੋਲਣ ਤੋਂ ਬਾਅਦ ਰਾਣੀ ਹੱਸਣ ਲੱਗਦੀ ਹੈ। ਇਸ ਤੋਂ ਬਾਅਦ ਰਾਣੀ ਨੇ ਅੱਗੇ ਕਿਹਾ ਕਿ ‘ਆਦਿੱਤਿਆ ਚੋਪੜਾ ਬਹੁਤ ਹੀ ਸਵੀਟ ਤੇ ਕੇਅਰਿੰਗ ਹਨ। ਜਿਸ ਕਾਰਨ ਉਹ ਪਿਆਰ ‘ਚ ਉਨ੍ਹਾਂ ਨੂੰ ਗਾਲਾਂ ਕੱਢ ਦਿੰਦੀ ਹੈ। ਉਨ੍ਹਾਂ ਨੇ ਹੋਰ ਕਿਹਾ ਕਿ, ”ਮੈਂ ਜੇਕਰ ਕਿਸੇ ਨੂੰ ਗਾਲਾਂ ਕੱਢ ਰਹੀ ਹਾਂ ਤਾਂ ਇਸ ਦਾ ਮਤਲਬ ਹੈ ਕਿ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ।”

Be the first to comment

Leave a Reply