ਰਾਤ 8 ਵਜੇ ਦੇ ਕਰੀਬ ਲੋਹੀਆਂ-ਮਲਸੀਆਂ ਰੋਡ ‘ਤੇ ਟਰੱਕ-ਬੁਲੇਟ ਮੋਟਰਸਾਈਕਲ ਦੀ ਟੱਕਰ ‘ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ

ਲੋਹੀਆਂ ਖਾਸ-ਰਾਤ 8 ਵਜੇ ਦੇ ਕਰੀਬ ਲੋਹੀਆਂ-ਮਲਸੀਆਂ ਰੋਡ ‘ਤੇ ਟਰੱਕ-ਬੁਲੇਟ ਮੋਟਰਸਾਈਕਲ ਦੀ ਟੱਕਰ ‘ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੋਹੀਆਂ ਤੋਂ ਮਲਸੀਆਂ ਰੋਡ ‘ਤੇ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਇਕ ਧਰਮ ਕੰਡੇ ਵੱਲ ਮੁੜਨ ਲੱਗਾ ਸੀ ਕਿ ਮਲਸੀਆਂ ਵੱਲੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।  ਘਟਨਾ ਸਥਾਨ ‘ਤੇ ਗੁਰਦੇਵ ਸਿੰਘ ਏ. ਐੱਸ. ਆਈ. ਨੇ ਪੁਲਸ ਪਾਰਟੀ ਨਾਲ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਸੇਵਾ ਸਿੰਘ ਠੀਕਰੀਵਾਲਾ ਜ਼ਿਲਾ ਬਰਨਾਲਾ ਵਜੋਂ ਹੋਈ। ਲਾਸ਼ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Be the first to comment

Leave a Reply