ਰਾਮ ਰਹੀਮ ਅਤੇ ਉਸ ਦੀ ਚਹੇਤੀ ਹਨੀਪ੍ਰੀਤ ਨੇ ਮਿਲ ਕੇ ਕਾਨੂੰਨ ਨਾਲ ਟਕਰਾਉਣ ਦੀ ਕਿੰਨੀ ਵੱਡੀ ਰਚੀ ਸੀ ਸਾਜ਼ਿਸ਼

ਚੰਡੀਗੜ੍ਹ- ਰਹੀਮ ਅਤੇ ਉਸ ਦੀ ਚਹੇਤੀ ਹਨੀਪ੍ਰੀਤ ਨੇ ਮਿਲ ਕੇ ਕਾਨੂੰਨ ਨਾਲ ਟਕਰਾਉਣ ਦੀ ਕਿੰਨੀ ਵੱਡੀ ਸਾਜ਼ਿਸ਼ ਰਚੀ ਸੀ, ਇਸ ਦਾ ਖੁਲਾਸਾ ਹੁਣ ਪੁਲਸ ਦੇ ਇਕ ਹਲਫਨਾਮੇ ਰਾਹੀਂ ਹੋਇਆ ਹੈ। ਹਰਿਆਣਾ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਡੇਰਾ ਸਮਰਥਕਾਂ ਕੋਲੋਂ ਪੁਲਸ ਨੂੰ ਹਥਿਆਰਾਂ ਦੇ ਜ਼ਖੀਰੇ ਦੇ ਨਾਲ-ਨਾਲ ਇਕ ਡਰੋਨ ਵੀ ਮਿਲਿਆ ਸੀ, ਜਿਸ ਰਾਹੀਂ ਉਹ ਪੁਲਸ ਤੇ ਜਵਾਨਾਂ ‘ਤੇ ਨਜ਼ਰ ਰੱਖਦੇ ਸਨ।  ਪਹਿਲਾਂ ਦੋਵਾਂ ਨੇ ਕਾਨੂੰਨ ਨਾਲ ਲੋਹਾ ਲੈਣ ਲਈ ਜਿਸ ਤਰ੍ਹਾਂ ਦੀ ਸਾਜ਼ਿਸ਼ ਤਿਆਰ ਕੀਤੀ ਸੀ, ਉਸ ਦੀਆਂ ਬਾਰੀਕੀਆਂ ਦੇਖ ਕੇ ਹੁਣ ਪੁਲਸ ਵਾਲੇ ਅਤੇ ਕਾਨੂੰਨ ਦੇ ਜਾਣਕਾਰ ਵੀ ਹੈਰਾਨ ਹਨ। ਦੱਸਿਆ ਜਾ ਰਿਹਾ ਹੈ ਕਿ ਪੰਚਕੂਲਾ ਵਾਂਗ ਸਿਰਸਾ ਨੂੰ ਵੀ ਸਾੜਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਦੋਵਾਂ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਰਾਮ ਰਹੀਮ ਦੀ ਗ੍ਰਿਫਤਾਰੀ ‘ਤੇ ਸਿਰਫ ਪੰਚਕੂਲਾ ਹੀ ਨਹੀਂ, ਬਲਕਿ ਹਰਿਆਣਾ ਦੇ ਸਿਰਸਾ ਸ਼ਹਿਰ ਵਿਚ ਵੀ ਪੱਡੇ ਪੈਮਾਨੇ ‘ਤੇ ਅੱਗਜ਼ਨੀ, ਭੰਨ-ਤੋੜ ਅਤੇ ਕਤਲ ਦੀ ਸਾਜ਼ਿਸ਼ ਰਚੀ ਹੋਈ ਸੀ

Be the first to comment

Leave a Reply

Your email address will not be published.


*