ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੀ ਅੱਜ ਪੰਚਕੂਲਾ ਕੋਰਟ ‘ਚ ਪੇਸ਼ੀ

ਪੰਚਕੂਲਾ — ਸਾਧਵੀਆਂ ਨਾਲ ਬਲਾਤਕਾਰ ਮਾਮਲੇ ‘ਚ 20 ਸਾਲ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੀ ਅੱਜ ਪੰਚਕੂਲਾ ਕੋਰਟ ‘ਚ ਪੇਸ਼ੀ ਹੈ। ਹਨੀਪ੍ਰੀਤ ਨੂੰ ਅੰਬਾਲਾ ਜੇਲ ਤੋਂ ਲਿਆ ਕੇ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਸੁਣਵਾਈ ‘ਚ ਦੋਸ਼ ਤੈਅ ਹੋਣ ‘ਤੇ ਬਹਿਸ ਹੋਵੇਗੀ। ਇਸ ਮਾਮਲੇ ‘ਚ ਹਨੀਪ੍ਰੀਤ ਸਮੇਤ 15 ਦੋਸ਼ੀਆਂ ਨੂੰ ਪੰਚਕੂਲਾ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਸਾਧਵੀਆਂ ਦੇ ਯੌਨ ਸ਼ੋਸ਼ਨ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ‘ਚ ਹਿੰਸਾ ਭੜਕਾਉਣ ਅਤੇ ਦੇਸ਼ਧ੍ਰੋਹ ਦੇ ਮਾਮਲੇ ‘ਚ ਦੋਸ਼ੀ ਹੈ। ਹਨੀਪ੍ਰੀਤ ਸਮੇਤ 15 ਲੋਕਾਂ ਦੇ ਖਿਲਾਫ ਐੱਸ.ਆਈ.ਟੀ. ਨੇ 28 ਨਵੰਬਰ ਨੂੰ ਪੰਚਕੂਲਾ ਕੋਰਟ ‘ਚ 1200 ਸਫਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ‘ਚ ਹਨੀਪ੍ਰੀਤ ਦੇ ਨਾਲ-ਨਾਲ ਚਮਕੌਰ ਅਤੇ ਗੁਰਮੀਤ ਸਿੰਘ ਦੇ ਪੀ.ਏ. ਰਾਕੇਸ਼ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਜਦੋਂਕਿ ਇਸੇ ਚਲਾਨ ‘ਚ ਸੁਰਿੰਦਰ ਧੀਮਾਨ , ਗੁਰਮੀਤ, ਸ਼ਰਣਜੀਤ ਕੌਰ, ਦਿਲਾਵਰ ਸਿੰਘ, ਗੋਵਿੰਦ, ਪ੍ਰਦੀਪ ਕੁਮਾਰ, ਗੁਰਮੀਤ ਕੁਮਾਰ, ਦਾਨ ਸਿੰਘ, ਸੁਖਦੀਪ ਕੌਰ, ਸੀ.ਪੀ. ਅਰੋੜਾ, ਖਰੈਤੀ ਲਾਲ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਦੇ ਨਾਲ ਹੀ ਹਨੀਪ੍ਰੀਤ ਦੇ 9 ਦਿਨਾਂ ਦੀ ਰਿਮਾਂਡ ‘ਚ ਦੰਗਿਆ ‘ਚ ਉਸਦਾ ਹੱਥ ਹੋਣ ਦੀ ਗੱਲ ਕਬੂਲ ਕੀਤੀ ਸੀ। ਇਸ ਤੋਂ ਇਲਾਵਾ ਪੁਲਸ ਨੂੰ ਹਨੀਪ੍ਰੀਤ ਤੋਂ ਮੋਬਾਈਲ, ਲੈਪਟਾਪ, ਡਾਇਰੀ ਅਤੇ ਕਈ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਸਨ।

Be the first to comment

Leave a Reply