ਰਾਸ਼ਟਰਪਤੀ ਚੋਣ ਵਿੱਚ 99 ਫ਼ੀਸਦੀ ਮਤਦਾਨ

ਨਵੀਂ ਦਿੱਲੀ –  ਭਾਰਤ ਦੇ 14ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਤਕਰੀਬਨ 99 ਫ਼ੀਸਦ ਵੋਟਾਂ ਪਈਆਂ। ਵੋੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਵੇਗੀ। ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਅਸਾਮ, ਗੁਜਰਾਤ, ਬਿਹਾਰ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਨਾਗਾਲੈਂਡ, ਉੱਤਰਾਖੰਡ ਅਤੇ ਪੁਡੂਚੇਰੀ ਵਿੱਚ 100 ਫ਼ੀਸਦ ਵੋਟਾਂ ਪਈਆਂ ਹਨ। ਲੋਕ ਸਭਾ ਦੇ ਸਕੱਤਰ ਜਨਰਲ ਅਨੂਪ ਮਿਸ਼ਰਾ, ਜੋ ਇਸ ਚੋਣ ਲਈ ਰਿਟਰਨਿੰਗ ਅਫ਼ਸਰ ਵੀ ਸਨ, ਨੇ ਦੱਸਿਆ ਕਿ ਸੰਸਦ ਭਵਨ ਵਿੱਚ ਵੋਟ ਫ਼ੀਸਦ 99 ਫ਼ੀਸਦ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਐਮਪੀ ਛੇਦੀ ਪਾਸਵਾਨ ਕੋਲ ਵੋਟ ਦਾ ਅਧਿਕਾਰ ਨਹੀਂ ਹੈ। ਦਿੱਲੀ ਵਿੱਚ 717 ਸੰਸਦ ਮੈਂਬਰਾਂ ਨੇ ਵੋਟ ਪਾਉਣੀ ਸੀ ਪਰ ਕੇਵਲ 714 ਮੈਂਬਰਾਂ ਨੇ ਹੀ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਤ੍ਰਿਣਮੂਲ ਕਾਂਗਰਸ ਦੇ ਤਪਸ ਪਾਲ, ਬੀਜੇਡੀ ਦੇ ਰਾਮ ਚੰਦਰ ਹੰਸਦਕ ਅਤੇ ਪੀਐਮਕੇ ਦੇ ਅੰਬੂਮਨੀ ਰਾਮਾਦੌਸ ਨੇ ਵੋਟ ਨਹੀਂ ਪਾਈ। ਜਦੋਂ ਕਿ 54 ਸੰਸਦ ਮੈਂਬਰਾਂ ਨੇ ਸੂਬਾਈ ਰਾਜਧਾਨੀਆਂ ਵਿੱਚ ਵੋਟ ਪਾਉਣ ਲਈ ਆਗਿਆ ਲਈ ਹੋਈ ਸੀ, ਜਿਨ੍ਹਾਂ ਵਿੱਚ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ, ਉਨ੍ਹਾਂ ਦੇ ਯੂਪੀ ਦੇ ਹਮਰੁਤਬਾ ਯੋਗੀ ਅਦਿੱਤਿਆਨਾਥ, ਉਨ੍ਹਾਂ ਦੇ ਡਿਪਟੀ ਕੇਸ਼ਵ ਪ੍ਰਸਾਦ ਮੌਰੀਆ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਸ਼ਾਮਲ ਸਨ। ਭਾਜਪਾ ਮੁਖੀ ਅਮਿਤ ਸ਼ਾਹ, ਜੋ ਗੁਜਰਾਤ ਤੋਂ ਵਿਧਾਇਕ ਹਨ, ਨੇ ਵੀ ਦਿੱਲੀ ਵਿੱਚ ਵੋਟ ਪਾਉਣ ਦੀ ਆਗਿਆ ਲਈ ਸੀ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੋਲਕਾਤਾ ਵਿੱਚ ਵੋਟਾਂ ਪਾਈਆਂ। ਸ੍ਰੀ ਮਿਸ਼ਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਵੋਟ ਪਾਈ।

Be the first to comment

Leave a Reply

Your email address will not be published.


*