ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਰਮਨੀ ‘ਚ ਅਮਰੀਕਾ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਦੇ ਸਾਬਕਾ ਬੁਲਾਰੇ ਰਿਚਰਡ ਗ੍ਰੇਨੈਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਰਮਨੀ ‘ਚ ਅਮਰੀਕਾ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਸਾਬਕਾ ਰਾਸ਼ਟਰਪਤੀ ਜਾਰਜ ਡਬਲਊ ਬੁਸ਼ ਦੇ ਕਾਰਜਕਾਲ ਵਿਚ ਸਾਲ 2001 ਤੋਂ ਸਾਲ 2008 ਤੱਕ ਗ੍ਰੇਨੈਲ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੇ ਬੁਲਾਰੇ ਰਹਿ ਚੁੱਕੇ ਹਨ।ਮੌਜੂਦਾ ਸਮੇਂਂ ਵਿਚ ਉਹ ਫੋਕਸ ਨਿਊਜ ਦੇ ਸਹਾਇਕ ਹਨ। ਰਿਚਰਡ ਗ੍ਰੇਨੈਲ ਨੂੰ ਅਮਰੀਕੀ ਸੈਨੇਟ ਵਿਚ ਆਪਣੀ ਨਿਯੁਕਤੀ ਦੀ ਪੁਸ਼ਟੀ ਕਰਨੀ ਹੋਵੇਗੀ। ਟਰੰਪ ਨੇ ਰੱਖਿਆ ਖਰਚ ਨੂੰ ਲੈ ਕੇ ਨਾਟੋ ਦੇ ਟੀਚੇ ਤੱਕ ਨਾ ਪਹੁੰਚਣ ‘ਤੇ ਜਰਮਨੀ ਨੂੰ ਫਟਕਾਰ ਲਗਾਈ ਸੀ ਅਤੇ ਅਮਰੀਕਾ ਦੇ ਨਾਲ ਵਪਾਰ ਬੱਚਤ ਬਾਰੇ ਵਿਚ ਸ਼ਿਕਾਇਤ ਕੀਤੀ ਸੀ।ਰਿਚਰਡ ਗ੍ਰੇਨੈਲ ਨੇ ਆਪਣੀ ਨਿਯੁਕਤੀ ਨੂੰ ਲੈ ਕੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ।

Be the first to comment

Leave a Reply