ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਸਾਰਿਆਂ ਦੀਆਂ ਨਜ਼ਰਾਂ ਸੁਸ਼ੀਲ ‘ਤੇ

ਇੰਦੌਰ  –  2 ਵਾਰ ਦਾ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਕੱਲ ਤੋਂ ਇਥੇ ਸ਼ੁਰੂ ਹੋ ਰਹੀ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਸਾਰਿਆਂ ਦੇ ਆਕਰਸ਼ਣ ਦਾ ਕੇਂਦਰ ਹੋਵੇਗਾ, ਜਿਥੇ ਉਹ 3 ਸਾਲ ਬਾਅਦ ਮੈਟ ‘ਤੇ ਵਾਪਸੀ ਕਰੇਗਾ। ਪੁਰਸ਼ ਫ੍ਰੀ-ਸਟਾਈਲ ਦੇ ਸੀਨੀਅਰ ਪਹਿਲਵਾਨ ਸੁਸ਼ੀਲ ਤੋਂ ਇਲਾਵਾ ਇਸ 4 ਰੋਜ਼ਾ ਟੂਰਨਾਮੈਂਟ ਦੇ ਮਹਿਲਾ ਵਰਗ ‘ਚ ਸਾਰਿਆਂ ਦੀਆਂ ਨਜ਼ਰਾਂ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਤੇ ਗੀਤਾ ਫੋਗਟ ‘ਤੇ ਟਿਕੀਆਂ ਹੋਣਗੀਆਂ। ਲੰਡਨ ਓਲੰਪਿਕ ਦਾ ਕਾਂਸੀ ਤਮਗਾ ਜੇਤੂ ਯੋਗੇਸ਼ਵਰ ਦੱਤ, ਹਾਲਾਂਕਿ ਇਸ ਕੁਸ਼ਤੀ ਤੋਂ ਦੂਰ ਰਹੇਗਾ, ਜਦਕਿ ਬਜਰੰਗ ਪੂਨੀਆ ਵੀ ਇਸ ਟੂਰਨਾਮੈਂਟ ‘ਚ ਹਿੱਸਾ ਨਹੀਂ ਲਵੇਗਾ ਕਿਉਂਕਿ ਉਹ 21 ਤੋਂ 26 ਨਵੰਬਰ ਤੱਕ ਪੋਲੈਂਡ ਦੇ ਬਿਡਗੋਜ ‘ਚ ਹੋਣ ਵਾਲੀ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਹੈ।

Be the first to comment

Leave a Reply