ਰਾਸ਼ਟਰ ਪ੍ਰੇਮ, ਮਨੁੱਖਤਾ ਦੀ ਸੇਵਾ ਅਤੇ ਕੰਮ ਪ੍ਰਤੀ ਇਮਾਨਦਾਰੀ ਜ਼ਰੂਰੀ : ਐਸ.ਐਸ.ਪੀ

ਪਟਿਆਲਾ ( ਕੁਲਦੀਪ ਸਿੰਘ) : ਰਾਸ਼ਟਰ, ਮਾਨਵਤਾ ਅਤੇ ਵਾਤਾਵਰਣ ਦੀ ਰੱਖਿਆ, ਖੁਸ਼ਹਾਲੀ, ਉਨਤੀ ਅਤੇ ਆਪਣੀ ਖੁਸ਼ੀਆਂ ਹਿਤ ਹਰੇਕ ਇਨਸਾਨ ਅੰਦਰ ਆਪਣੇ ਦੇਸ਼ ਪ੍ਰਤੀ ਪ੍ਰੇਮ ਮਾਨਵਤਾਵਾਦੀ ਨਿਸ਼ਕਾਮ ਵਿਚਾਰ ਅਤੇ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਫਰਜਾਂ ਅਤੇ ਜ਼ਿੰਮੇਵਾਰੀਆਂ ਦੀ ਜਾਣਕਾਰੀ ਹੋਣਾ ਅਤੇ ਉਨ੍ਹਾਂ ‘ਤੇ ਇਮਾਨਦਾਰੀ ਨਾਲ ਕਾਰਜ ਕਰਨਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਐਸ.ਐਸ.ਪੀ. ਪਟਿਆਲਾ ਡਾ. ਐਸ. ਭੂਪਤੀ (ਆਈ.ਪੀ.ਐਸ.) ਨੇ ਕੈਰੀਅਰ ਅਕੈਡਮੀ ਦੇ ਬੱਚਿਆਂ, ਫਸਟ ਏਡ ਮਿਸ਼ਨ ਤੇ ਭਾਈ ਘਨੱਈਆ ਮੈਡੀਕਲ ਸੰਸਥਾ ਦੇ ਵਰਕਰਾਂ ਨੂੰ ਰੈਡ ਕਰਾਸ ਦਿਵਸ ਦੇ ਸਬੰਧ ਵਿਚ ਭਾਈ ਘਨੱਈਆ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਪ੍ਰਗਟ ਕੀਤੇ। ਸ੍ਰੀ ਕਾਕਾ ਰਾਮ ਵਰਮਾ ਟਰੈਫਿਕ ਮਾਰਸ਼ਲ ਤੇ ਰੈਡ ਕਰਾਸ ਦੇ ਸੇਵਾ ਮੁਕ ਜ਼ਿਲ੍ਹਾ ਟਰੇਨਿੰਗ ਅਫਸਰ ਦੀ ਅਗਵਾਈ ਹੇਠ ਸਕੂਲਾਂ ਦੇ ਪਹੁੰਚੇ ਬੱਚਿਆਂ ਨੇ ਐਸ.ਐਸ.ਪੀ, ਐਸ.ਪੀ. ਸਿਟੀ ਕੇਸਰ ਸਿੰਘ, ਅਮਰਜੀਤ ਸਿੰਘ ਘੁੰਮਣ ਐਸ.ਪੀ. ਟ੍ਰੈਫਿਕ ਦਾ ਜ਼ਿਲ੍ਹੇ ਅੰਦਰ ਲਾਅ ਐਂਡ ਆਰਡਰ, ਟਰੈਫਿਕ ਸੇਫਟੀ ਤੇ ਸ਼ਹਿਰ ਦੀ ਅਮਨਸ਼ਾਂਤੀ ਤੇ ਭਾਈਚਾਰੇ ਵਿਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਲਈ ਜ਼ਿਲ੍ਹੇ ਦੀ ਸਾਰੀ ਪੁਲਿਸ ਦਾ ਧੰਨਵਾਦ ਕਰਦੇ ਹੋਏ ਭਾਈ ਘਨੱਈਆ ਜੀ ਦੇ ਪੋਰਟਰੇਟ ਦਿੱਤੇ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ, ਡਾ. ਨੀਰਜ ਭਾਰਦਵਾਜ, ਰਾਕੇਸ਼ ਠਾਕੁਰ, ਪਵਨ ਗੋਇਲ, ਹਰਦੀਪ ਸਿੰਘ ਸਨੌਰ ਤੇ ਕੈਰੀਅਰ ਅਕੈਡਮੀ ਦੇ ਬੱਚਿਆਂ ਦਾ ਧੰਨਵਾਦ ਕੀਤਾ।