ਰਾਹੁਲ ਗਾਂਧੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦਰਮਿਆਨ ਹੋਈ ਕੁਝ ਦੇਰ ਗੱਲਬਾਤ

ਨਵੀਂ ਦਿੱਲੀ— ਗਊ ਰੱਖਿਅਕਾਂ ਸਮੇਤ ਕੁਝ ਹੋਰ ਮੁੱਦਿਆਂ ‘ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਵੀਰਵਾਰ ਦੀ ਸਵੇਰ ਮੁਲਤਵੀ ਹੋਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦਰਮਿਆਨ ਕੁਝ ਦੇਰ ਗੱਲਬਾਤ ਹੋਈ। ਵੀਰਵਾਰ ਦੀ ਸਵੇਰ ਸਦਨ ਦੀ ਕਾਰਵਾਈ ਕੁਝ ਦੇਰ ਲਈ ਮੁਲਤਵੀ ਹੋਣ ਤੋਂ ਬਾਅਦ 11.30 ਵਜੇ ਬੈਠਕ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਕਾਂਗਰਸ ਦੇ ਉੱਪ ਪ੍ਰਧਾਨ ਸੱਤਾ ਪੱਖ ਦੀ ਸੀਟ ਵੱਲ ਗਏ ਅਤੇ ਅਗਲੀ ਲਾਈਨ ‘ਚ ਬੈਠੇ ਅਡਵਾਨੀ ਨਾਲ ਕੁਝ ਦੇਰ ਗੱਲ ਕੀਤੀ। ਉਹ ਝੁਕ ਕੇ ਗੱਲ ਕਰਦੇ ਰਹੇ ਪਰ ਅਡਵਾਨੀ ਦੇ ਨਾਲ ਨਹੀਂ ਬੈਠੇ।
ਅਡਵਾਨੀ ਨਾਲ ਕੁਝ ਦੇਰ ਬਾਅਦ ਗੱਲ ਕਰਨ ਤੋਂ ਬਾਅਦ ਰਾਹੁਲ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨਾਲ ਵੀ ਗੱਲ ਕਰਦੇ ਦੇਖੇ ਗਏ। ਇਸ ਤੋਂ ਬਾਅਦ ਕਾਂਗਰਸ ਨੇਤਾ ਆਪਣੀ ਮਾਂ ਅਤੇ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਕੋਲ ਗਏ ਅਤੇ ਉਨ੍ਹਾਂ ਨਾਲ ਗੱਲ ਕੀਤੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਨ੍ਹਾਂ ਦਰਮਿਆਨ ਕੀ ਗੱਲ ਹੋਈ।

Be the first to comment

Leave a Reply

Your email address will not be published.


*