ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੇ ਕਦਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਗਲ ਬਾਦਸ਼ਾਹ ਦੇ ਵਾਰਸਾਂ ਜਹਾਂਗੀਰ, ਸ਼ਾਹਜਹਾਂ ਤੇ ਔਰੰਗਜ਼ੇਬ ਵਰਗੀ ਕਿਹਾ

ਧਰਮਪੁਰ – ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੇ ਕਦਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਗਲ ਬਾਦਸ਼ਾਹ ਦੇ ਵਾਰਸਾਂ ਜਹਾਂਗੀਰ, ਸ਼ਾਹਜਹਾਂ ਤੇ ਔਰੰਗਜ਼ੇਬ ਵਰਗੀ ਕਿਹਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਇਕ ਕੇਸ ਵਿੱਚ ਜ਼ਮਾਨਤ ਉੱਤੇ ਆਏ ਹੋਏ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਨੇ ਨੈਤਿਕਤਾ ਛੱਡ ਦਿੱਤੀ ਹੈ। ਉਨ੍ਹਾਂ ਦੇ ਇਸ ਨਤੀਜੇ ਬਾਰੇ ਵੀ ਕਈ ਗੱਲਾਂ ਕਹੀਆਂ।ਗੁਜਰਾਤ ਦੇ ਵਲਸਾਡ ਵਿੱਚ ਕੱਲ੍ਹ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਨੈਸ਼ਨਲ ਹੈਰਲਡ ਕੇਸ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਜ਼ਮਾਨਤ ਉੱਤੇ ਆਏ ਹੋਏ ਕਿਸੇ ਆਗੂ ਨੂੰ ਜ਼ਿਲ੍ਹਾ ਮੁਖੀ ਬਣਾਉਣ ਤੋਂ ਪਹਿਲਾਂ ਵੀ 17 ਵਾਰ ਸੋਚਦੀਆਂ ਹਨ, ਪਰ ਕਾਂਗਰਸ ਨੇ ਕੌਮੀ ਪ੍ਰਧਾਨ ਲਈ ਅਜਿਹੇ ਆਗੂ ਦੀ ਚੋਣ ਕੀਤੀ ਹੈ ਜਿਸ ਤੋਂ ਉਸ ਦੇ ਭਵਿੱਖ ਦਾ ਪਤਾ ਲੱਗ ਜਾਂਦਾ ਹੈ।ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਨੇ ਕਾਂਗਰਸ ਪ੍ਰਧਾਨ ਦੀ ਚੋਣ ਤੋਂ ਵੀ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਟਿੱਪਣੀ ਦੀ ਆਲੋਚਨਾ ਕੀਤੀ ਹੈ। ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਦੀ ਨੇ ਕਾਂਗਰਸ ਦੀ ਅੰਦਰੂਨੀ ਚੋਣ ਉੱਤੇ ਨਾਵਾਜਬ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਤੇ ਪ੍ਰਧਾਨ ਮੰਤਰੀ ਨੂੰ ਅਹੁਦੇ ਦੀ ਮਰਿਆਦਾ ਵੇਖਣੀ ਚਾਹੀਦੀ ਹੈ।

Be the first to comment

Leave a Reply