ਰਾਹੁਲ ਗਾਂਧੀ ਨੇ ਕਿਹਾ ਨੀਤੀਸ਼ ਕੁਮਾਰ ਨੇ ਬਿਹਾਰ ਦੀ ਜਨਤਾ ਨੂੰ ਦਿੱਤਾ ਧੋਖਾ

ਨਵੀਂ ਦਿੱਲੀ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨੀਤੀਸ਼ ਕੁਮਾਰ ਨੇ ਬਿਹਾਰ ਦੀ ਜਨਤਾ ਨੂੰ ਧੋਖਾ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਚਾਰ ਮਹੀਨਿਆਂ ਤੋਂ ਪਤਾ ਸੀ ਕਿ ਇਹ ਖਿਚੜੀ ਪੱਕ ਰਹੀ ਹੈ। ਉਨ੍ਹਾਂ ਕਿਹਾ ਕਿ ਨੀਤੀਸ਼ ਕੁਮਾਰ ਨੂੰ ਸੰਪਰਦਾਇਕ ਤਾਕਤਾਂ ਖਿਲਾਫ ਵੋਟਾਂ ਮਿਲੀਆਂ ਸਨ। ਸਵਾਰਥ ਲਈ ਨੀਤੀਸ਼ ਨੇ ਗਠਜੋੜ ਤੋੜਿਆ ਹੈ।
ਜ਼ਿਕਰਯੋਗ ਹੈ ਕਿ ਰਾਤ ਭਰ ਚੱਲੇ ਸਿਆਸੀ ਡਰਾਮੇ ਤੋਂ ਬਾਅਦ ਨੀਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

Be the first to comment

Leave a Reply