ਰਾਹੁਲ ਦੀ ਮੁਹਿੰਮ ਨੂੰ ਚੜ੍ਹਿਆ ‘ਜੈ ਸਰਦਾਰ-ਜੈ ਪਾਟੀਦਾਰ’ ਦਾ ਰੰਗ

ਜਾਮਨਗਰ  –  ਗੁਜਰਾਤ ਵਿੱਚ ਭਾਜਪਾ ਸਰਕਾਰ ਖ਼ਿਲਾਫ਼ ਬਾਹਾਂ ਚੜ੍ਹਾਈ ਫਿਰ ਰਹੇ ਪਟੇਲ ਭਾਈਚਾਰੇ ਨੂੰ ਆਪਣੇ ‘ਹੱਥ’ ਵਿੱਚ ਕਰਨ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਸੌਰਾਸ਼ਟਰ ਖਿੱਤੇ ਵਿੱਚ ਮੁਹਿੰਮ ਦੌਰਾਨ ਸਰਦਾਰ ਪਟੇਲ ਦੀ ਵਿਰਾਸਤ ਦਾ ਜ਼ਿਕਰ ਕੀਤਾ। ਤਿੰਨ-ਦਿਨਾਂ ਫੇਰੀ ਦੇ ਅੱਜ ਦੂਜੇ ਦਿਨ ਰਾਹੁਲ ਗਾਂਧੀ ਨੇ ਭਾਜਪਾ ’ਤੇ ਹਮਲਾ ਕਰਦਿਆਂ ਸੂਬਾਈ ਸਰਕਾਰ ’ਤੇ ਰਾਖਵਾਂਕਰਨ ਅੰਦੋਲਨ ਦੌਰਾਨ ਪਟੇਲ ਭਾਈਚਾਰੇ ’ਤੇ ਅਤਿਆਚਾਰ ਕਰਨ ਦਾ ਦੋਸ਼ ਲਾਇਆ। ਰਾਜਕੋਟ ਨੂੰ ਜਾਂਦੇ ਸਮੇਂ ਧ੍ਰੋਲ ਸ਼ਹਿਰ ਪੁੱਜਣ ’ਤੇ ਰਾਹੁਲ ਦਾ ‘ਪਾਟੀਦਾਰ ਅਨਾਮਤ ਅੰਦੋਲਨ ਸਮਿਤੀ (ਪਾਸ) ਦੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਕਾਂਗਰਸੀ ਆਗੂ ਵੱਲੋਂ ਸਿਰ ’ਤੇ ਪਾਟੀਦਾਰ ਟੋਪੀ, ਜਿਸ ’ਤੇ ‘ਜੈ ਸਰਦਾਰ-ਜੈ ਪਾਟੀਦਾਰ’ ਲਿਖਿਆ ਹੋਇਆ ਸੀ, ਪਹਿਨੀ ਹੋਈ ਸੀ। ਕਾਂਗਰਸ ਦੇ ਮੀਤ ਪ੍ਰਧਾਨ ਨੇ ਕਿਹਾ, ‘ਤੁਸੀਂ (ਪਟੇਲ ਭਾਈਚਾਰੇ) ਮੁਲਕ ਨੂੰ ਸਰਦਾਰ ਪਟੇਲ ਦਿੱਤਾ ਪਰ ਭਾਜਪਾ ਸਰਕਾਰ ਨੇ ਤੁਹਾਡੇ ਉਤੇ ਤਸ਼ੱਦਦ ਢਾਹੇ ਹਨ।’ ਜਾਮਨਗਰ ਦੇ ਪਿੰਡ ਫਾਲਾ ਵਿੱਚ ਲੋਕਾਂ ਨੇ ਰਾਹੁਲ ਗਾਂਧੀ ਦਾ ‘ਜੈ ਸਰਦਾਰ, ਜੈ ਪਾਟੀਦਾਰ’ ਨਾਅਰੇ ਲਗਾ ਕੇ ਸਵਾਗਤ ਕੀਤਾ। ਕਈ ਲੋਕਾਂ ਦੇ ਇਸ ਨਾਅਰੇ ਵਾਲੀ ਟੋਪੀ ਪਾਈ ਹੋਈ ਸੀ। ਗੁਜਰਾਤ ਵਿੱਚ ਇਸ ਸਾਲ ਚੋਣਾਂ ਹੋਣ ਜਾ ਰਹੀਆਂ ਹਨ। ਕੱਲ੍ਹ ਜਦੋਂ ਰਾਹੁਲ ਨੇ ਮੁਹਿੰਮ ਵਿੱਢੀ ਸੀ ਤਾਂ ਪਾਟੀਦਾਰ ਅੰਦੋਲਨ ਦੀ ਅਗਵਾਈ ਕਰਨ ਵਾਲੇ ਹਾਰਦਿਕ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਰਾਹੁਲ ਦੇ ਦਵਾਰਕਾ ’ਚ ਪੁੱਜਣ ਦੇ ਤੁਰੰਤ ਬਾਅਦ ਹਾਰਦਿਕ ਨੇ ਹਿੰਦੀ ’ਚ ਟਵੀਟ ਕੀਤਾ ਸੀ, ‘ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦਾ ਗੁਜਰਾਤ ਵਿੱਚ ਨਿੱਘਾ ਸਵਾਗਤ ਹੈ।

Be the first to comment

Leave a Reply