ਰਾਹੁਲ ਦੇ ਦਖ਼ਲ ਮਗਰੋਂ ਕਾਂਗਰਸ ਅਤੇ ਜਨਤਾ ਦਲ-ਯੂ ਦੇ ਮਤਭੇਦ ਖ਼ਤਮ

ਨਵੀਂ ਦਿੱਲੀ – ਰਾਸ਼ਟਰਪਤੀ ਦੀ ਚੋਣ ਵਿਚ ਐਨ.ਡੀ.ਏ. ਦੇ ਉਮੀਦਵਾਰ ਨੂੰ ਹਮਾਇਤ ਦੇਣ ਕਾਰਨ ਕਾਂਗਰਸ ਅਤੇ ਜਨਤਾ ਦਲ-ਯੂ ਵਿਚਾਲੇ ਪੈਦਾ ਹੋਇਆ ਡੂੰਘਾ ਵਿਵਾਦ ਰਾਹੁਲ ਗਾਂਧੀ ਦੇ ਦਾਖ਼ਲ ਮਗਰੋਂ ਖ਼ਤਮ ਹੋ ਗਿਆ ਹੈ ਜਿਨ੍ਹਾਂ ਨੇ ਅਪਣੀ ਪਾਰਟੀ ਦੇ ਆਗੂਆਂ ਨੂੰ ਨਿਤੀਸ਼ ਕੁਮਾਰ ਵਿਰੁਧ ਨਾ ਬੋਲਣ ਦੀਆਂ ਹਦਾਇਤਾਂ ਦਿਤੀਆਂ ਹਨ। ਜਨਤਾ ਦਲ-ਯੂ ਨੇ ਵੀ ਹੱਥ ਅੱਗੇ ਵਧਾਉਂਦਿਆਂ ਉਪ ਰਾਸ਼ਟਰਪਤੀ ਦੀ ਚੋਣ ਵਿਚ ਵਿਰੋਧੀ ਧਿਰ ਦਾ ਸਾਥ ਦੇਣ ਦੇ ਸੰਕੇਤ ਦਿਤੇ ਹਨ। ਮੀਡੀਆ ਵਿਚ ਆਈ ਰੀਪੋਰਟ ਮੁਤਾਬਕ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਿਤੀਸ਼ ਕੁਮਾਰ ਦਾ ਡਟਵਾਂ ਸਾਥ ਦਿੰਦਿਆਂ ਅਪਣੇ ਪਾਰਟੀ ਦੇ ਆਗੂਆਂ ਨੂੰ ਜਨਤਾ ਦਲ-ਯੂ ਦੇ ਮੁਖੀ ਦੀ ਨੁਕਤਾਚੀਨੀ ਨਾ ਕਰਨ ਦਾ ਹੁਕਮ ਦਿਤਾ ਹੈ। ਬਿਹਾਰ ਕਾਂਗਰਸ ਦੇ ਪ੍ਰਧਾਨ ਅਸ਼ੋਕ ਚੌਧਰੀ ਨੇ ਰਾਹੁਲ ਗਾਂਧੀ ਨਾਲ ਇਸ ਹਫ਼ਤੇ ਦੇ ਸ਼ੁਰੂ ਵਿਚ ਮੁਲਾਕਾਤ ਹੋਣ ਦੀ ਪੁਸ਼ਟੀ ਕੀਤੀ ਪਰ ਬੈਠਕ ਬਾਰੇ ਵਿਸਤਾਰਤ ਵੇਰਵੇ ਦੇਣ ਤੋਂ ਇਨਕਾਰ ਕਰ ਦਿਤਾ। ਮੀਡੀਆ ਰੀਪੋਰਟ ਮੁਤਾਬਕ ਰਾਹੁਲ ਨੇ ਬੈਠਕ ਦੌਰਾਨ ਚੌਧਰੀ ਨੂੰ ਹੁਕਮ ਦਿਤਾ ਕਿ ਨਿਤੀਸ਼ ਕੁਮਾਰ ਵਿਰੁਧ ਬੋਲਣ ਵਾਲੇ ਕਾਂਗਰਸੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਇਥੇ ਦਸਣਾ ਬਣਦਾ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਨਿਤੀਸ਼ ਕੁਮਾਰ ਨਵੀਂ ਦਿੱਲੀ, 6 ਜੁਲਾਈ : ਰਾਸ਼ਟਰਪਤੀ ਦੀ ਚੋਣ ਵਿਚ ਐਨ.ਡੀ.ਏ. ਦੇ ਉਮੀਦਵਾਰ ਨੂੰ ਹਮਾਇਤ ਦੇਣ ਕਾਰਨ ਕਾਂਗਰਸ ਅਤੇ ਜਨਤਾ ਦਲ-ਯੂ ਵਿਚਾਲੇ ਪੈਦਾ ਹੋਇਆ ਡੂੰਘਾ ਵਿਵਾਦ ਰਾਹੁਲ ਗਾਂਧੀ ਦੇ ਦਾਖ਼ਲ ਮਗਰੋਂ ਖ਼ਤਮ ਹੋ ਗਿਆ ਹੈ ਜਿਨ੍ਹਾਂ ਨੇ ਅਪਣੀ ਪਾਰਟੀ ਦੇ ਆਗੂਆਂ ਨੂੰ ਨਿਤੀਸ਼ ਕੁਮਾਰ ਵਿਰੁਧ ਨਾ ਬੋਲਣ ਦੀਆਂ ਹਦਾਇਤਾਂ ਦਿਤੀਆਂ ਹਨ। ਜਨਤਾ ਦਲ-ਯੂ ਨੇ ਵੀ ਹੱਥ ਅੱਗੇ ਵਧਾਉਂਦਿਆਂ ਉਪ ਰਾਸ਼ਟਰਪਤੀ ਦੀ ਚੋਣ ਵਿਚ ਵਿਰੋਧੀ ਧਿਰ ਦਾ ਸਾਥ ਦੇਣ ਦੇ ਸੰਕੇਤ ਦਿਤੇ ਹਨ। ਮੀਡੀਆ ਵਿਚ ਆਈ ਰੀਪੋਰਟ ਮੁਤਾਬਕ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਿਤੀਸ਼ ਕੁਮਾਰ ਦਾ ਡਟਵਾਂ ਸਾਥ ਦਿੰਦਿਆਂ ਅਪਣੇ ਪਾਰਟੀ ਦੇ ਆਗੂਆਂ ਨੂੰ ਜਨਤਾ ਦਲ-ਯੂ ਦੇ ਮੁਖੀ ਦੀ ਨੁਕਤਾਚੀਨੀ ਨਾ ਕਰਨ ਦਾ ਹੁਕਮ ਦਿਤਾ ਹੈ। ਬਿਹਾਰ ਕਾਂਗਰਸ ਦੇ ਪ੍ਰਧਾਨ ਅਸ਼ੋਕ ਚੌਧਰੀ ਨੇ ਰਾਹੁਲ ਗਾਂਧੀ ਨਾਲ ਇਸ ਹਫ਼ਤੇ ਦੇ ਸ਼ੁਰੂ ਵਿਚ ਮੁਲਾਕਾਤ ਹੋਣ ਦੀ ਪੁਸ਼ਟੀ ਕੀਤੀ ਪਰ ਬੈਠਕ ਬਾਰੇ ਵਿਸਤਾਰਤ ਵੇਰਵੇ ਦੇਣ ਤੋਂ ਇਨਕਾਰ ਕਰ ਦਿਤਾ। ਮੀਡੀਆ ਰੀਪੋਰਟ ਮੁਤਾਬਕ ਰਾਹੁਲ ਨੇ ਬੈਠਕ ਦੌਰਾਨ ਚੌਧਰੀ ਨੂੰ ਹੁਕਮ ਦਿਤਾ ਕਿ ਨਿਤੀਸ਼ ਕੁਮਾਰ ਵਿਰੁਧ ਬੋਲਣ ਵਾਲੇ ਕਾਂਗਰਸੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

Be the first to comment

Leave a Reply