ਰਿਐਲਿਟੀ ਸ਼ੋਅ ਦੀ ਪਾਇਲ ਠਾਕੁਰ ਦੀ ਖੂਬਸੂਰਤ ਅਵਾਜ ਸੁਣ ਕੇ ਸ਼ੋਅ ਦੀ ਜੱਜ ਨੇਹਾ ਕੱਕੜ ਦੀਆਂ ਅੱਖਾਂ ਚੋਂ ਹੰਝੂ ਆਏ

ਸ਼ਿਮਲਾ— ਜਿਵੇਂ ਕਿ ਹਿਮਾਚਲ ‘ਚ ਟੈਲੇਂਟ ਦੀ ਘਾਟ ਨਹੀਂ ਹੈ, ਅਜਿਹਾ ਹੀ ਸਾਬਿਤ ਕੀਤਾ ਕੁੱਲੂ ਦੀ ਪਾਇਲ ਠਾਕੁਰ ਨੇ। ਦੱਸਣਾ ਚਾਹੁੰਦੇ ਹਾਂ ਕਿ ਜੀ. ਟੀ. ਵੀ. ਚੈੱਨਲ ‘ਤੇ ਲਿਟਲ ਚੈਂਪਸ ‘ਚ ਉਸ ਨੇ ਉਹ ਕਰ ਦਿਖਾਇਆ, ਜਿਸ ‘ਤੇ ਪੂਰੇ ਹਿਮਾਚਲ ਨੂੰ ਉਸ ‘ਤੇ ਮਾਣ ਹੈ। 11 ਸਾਲ ਦੀ ਪਾਇਲ ਡੀ. ਟੀ. ਵੀ. ‘ਤੇ ਪ੍ਰਸਾਰਿਤ ਹੋਣ ਵਾਲੇ ਰਿਐਲਿਟੀ ਸ਼ੋਅ ‘ਸਾਰੇਗਾਮਾਪਾ ਲਿਟਲ ਚੈਂਪਸ’ ਦੇ ਦੂਜੇ ਰਾਉਂਡ ‘ਚ ਪਹੁੰਚ ਗਈ ਹੈ। ਦੱਸਣਾ ਚਾਹੁੰਦੇ ਹਾਂ ਕਿ ਪਾਇਲ ਦੇਖ ਨਹੀਂ ਸਕਦੀ, ਇਸ ਦੇ ਬਾਵਜੂਦ ਵੀ ਉਸ ਨੇ ਕਦੀ ਹਿੰਮਤ ਨਹੀਂ ਹਾਰੀ।

ਜਾਣਕਾਰੀ ਮੁਤਾਬਕ, ਆਪਣੀ ਮਾਤਾ ਸੁਨੀਤਾ ਠਾਕੁਰ ਅਤੇ ਮਾਮੇ ਨਾਲ ਸਾਰੇਗਾਮਾਪਾ ਦੇ ਮੰਚ ‘ਤੇ ਪਹੁੰਚਦੇ ਹੀ ਪਾਇਲ ਨੇ ਆਪਣੀ ਅਵਾਜ਼ ਨਾਲ ਹਰ ਕਿਸੇ ਦਾ ਮਨ ਮੋਹ ਲਿਆ। ਸ਼ੋਅ ਦੇ ਜੱਜ ਵੀ ਪਾਇਲ ਦੀ ਅਵਾਜ਼ ਦੇ ਦੀਵਾਨੇ ਹੋ ਗਏ ਹਨ। ਆਡੀਸ਼ਨਲ ਦੌਰਾਨ ਪਾਇਲ ਨੇ ਬਾਲੀਵੁੱਡ ਫਿਲਮ ‘ਦੰਗਲ’ ਦਾ ‘ਨੈਨਾ..’ ਗੀਤ ਗਾ ਕੇ ਸਭ ਦੇ ਦਿਲ ਜਿੱਤ ਲਿਆ। ਇੱਥੋ ਤੱਕ ਕੀ ਉਸ ਦੀ ਖੂਬਸੂਰਤ ਅਵਾਜ ਸੁਣ ਕੇ ਸ਼ੋਅ ਦੀ ਜੱਜ ਨੇਹਾ ਕੱਕੜ ਦੀਆਂ ਅੱਖਾਂ ਚੋਂ ਹੰਝੂ ਆ ਗਏ ਅਤੇ ਆਪਣੀ ਸੀਟ ਤੋਂ ਉੱਠ ਕੇ ਉਸ ਨੂੰ ਆਪਣੇ ਗਲ ਨਾਲ ਲਗਾ ਲਿਆ। ਜਦੋਂ ਨੇਹਾ ਨੇ ਪਾਇਲ ਨੂੰ ਉਸ ਦੇ ਪਿਤਾ ਦੇ ਕੰਮ ਬਾਰੇ ਪੁੱਛਿਆ ਤਾਂ ਨੇਹਾ ਨੇ ਅੱਗੋ ਜਵਾਬ ‘ਚ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਂਦੇ ਹਨ ਤਾਂ ਨੇਹਾ ਕੱਕੜ ਨੇ ਪਾਇਲ ਦੇ ਪਿਤਾ ਨੂੰ ਇਕ ਟੈਕਸੀ ਗਿਫਟ ਕਰਨ ਦਾ ਐਲਾਨ ਕੀਤਾ। ਇੰਨਾ ਹੀ ਨਹੀਂ ਗਾਇਕ ਹਿਮੇਸ਼ ਰੇਸ਼ਮੀਆ ਨੇ ਵੀ ਪਾਇਲ ਦੇ ਹੁਨਰ ਨੂੰ ਕਾਫੀ ਸਰਾਹਿਆ, ਉਨ੍ਹਾਂ ਨੇ ਦੂਜੇ ਬੱਚਿਆ ਲਈ ਪਾਇਲ ਨੂੰ ਪ੍ਰੇਰਣਾ ਦੱਸਿਆ, ਜੋ ਕਿ ਬਹੁਤ ਸਪੈਸ਼ਲ ਹੈ। ਪਾਇਲ ਠਾਕੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਦੀ ਵਿਦਿਆਰਥਣ ਹੈ। ਪਾਇਲ ਦੀ ਕਾਮਯਾਬੀ ਨੂੰ ਲੈ ਕੇ ਪਿਤਾ ਤੇਵਿੰਦਰ ਕੁਮਾਰ ਅਤੇ ਮਾਤਾ ਸੁਨੀਤਾ ਠਾਕੁਰ ਬੇਹੱਦ ਖੁਸ਼ ਹਨ।

Be the first to comment

Leave a Reply