ਰਾਕੇਸ਼ ਰੋਸ਼ਨ ਦੇ 50 ਸਾਲ ਪੂਰੇ ਹੋਣ ‘ਤੇ ਰਿਤਿਕ ਰੋਸ਼ਨ ਨੇ ਟਵੀਟਰ ‘ਤੇ ਲਿਖਿਆ…..

ਮੁੰਬਈ— ਬਾਲੀਵੁੱਡ ਇੰਡਸਟਰੀ ‘ਚ 50 ਸਾਲ ਪੂਰੇ ਹੋਣ ‘ਤੇ ਅਭਿਨੇਤਾ ਰਾਕੇਸ਼ ਰੋਸ਼ਨ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ-ਨਾਲ ਸਾਨੂੰ ਸਭ ਤੋਂ ਵੱਡੀ ਸਿਖਿਆ ‘ਹਮੇਸ਼ਾ ਵਿਦਿਆਰਥੀ ਬਣੇ ਰਹਿਣ ਦੀ ਮਿਲੀ ਹੈ। ਰਾਕੇਸ਼ ਰੋਸ਼ਨ ਨੇ ਵਧਾਈ ਸੰਦੇਸ਼ਾ ‘ਤੇ ਪ੍ਰਤੀਕਿਰਿਆ ਕਰਦੇ ਹੋਏ ਬੀਤੇ ਦਿਨ ਐਤਵਾਰ ਨੂੰ ਟਵੀਟ ਕਰਕੇ ਕਿਹਾ, ”ਵਧਾਈ ਲਈ ਤੁਹਾਡਾ ਸਭ ਦਾ ਧੰਨਵਾਦ, ਇਨ੍ਹਾਂ 50 ਸਾਲਾਂ ‘ਚ ਮੈਂ ਇਕ ਹੀ ਗੱਲ ਸਿੱਖੀ ਹੈ ਕਿ ਸਾਨੂੰ ਹਮੇਸ਼ਾ ਵਿਦਿਆਰਥੀ ਬਣੇ ਰਹਿਣਾ ਚਾਹੀਦਾ ਹੈ। ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ”।
ਜ਼ਿਕਰਯੋਗ ਹੈ ਕਿ ਇਸ ਮੌਕੇ ਰਾਕੇਸ਼ ਰੋਸ਼ਨ ਦੇ ਬੇਟੇ ਰਿਤਿਕ ਰੋਸ਼ਨ ਨੇ ਟਵੀਟਰ ‘ਤੇ ਲਿਖਿਆ, ”ਸਿਨੇਮਾ ‘ਚ ਪਿਤਾ ਦੇ 50 ਸਾਲ ਦੇ ਸਫਰ ਦਾ ਜ਼ਸਨ ਪਰ ਉਹ ਆਫਿਰ ‘ਚ ਹਨ ਅਤੇ 100 ਸਾਲ ਵੱਲ ਕਦਮ ਵਧਾ ਰਹੇ ਹਨ। ਸਾਡੇ ਲਈ ਸੰਭਵ ਉਦਾਹਰਨ ਪੇਸ਼ ਕਰਨ ਲਈ ਤੁਹਾਡਾ ਧੰਨਵਾਦ  ਪਾਪਾ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਪਾਪਾ!”। ਇਸ ਤੋਂ ਇਲਾਵਾ ਇਹ ਪਿਤਾ ਅਤੇ ਬੇਟਾ ਇਕੱਠਿਆ ‘ਕਹੋ ਨਾ ਪਿਆਰ ਹੈ’ ਅਤੇ ‘ਕੋਈ ਮਿਲ ਗਿਆ’ ਵਰਗੀਆਂ ਸਫਲ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।

Be the first to comment

Leave a Reply