ਰਿਵਿਊ : ਮਾਂ ਦੀ ਮਮਤਾ ਨਾਲ ਭਰਪੂਰ ਸ਼੍ਰੀਦੇਵੀ ਦੀ ਫਿਲਮ ‘ਮੌਮ

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਫਿਲਮ ‘ਮੌਮ’ ਅੱਜ ਯਾਨਿ ਸ਼ੁਕਰਵਾਰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਫਿਲਮ ਵਿੱਚ ਸ੍ਰੀਦੇਵੀ ਤੋਂ ਇਲਾਵਾ ਨਵਾਜ਼ੂਦੀਨ ਸਿੱਦਿਕੀ, ਅਕਸ਼ੇ ਖੰਨਾ, ਅਦਨਾਨ ਸਿੱਦਿਕੀ, ਸਜਲ ਅਲੀ ਵਰਗੇ ਸਟਾਰ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।
ਕਹਾਣੀ
ਇਸ ਫਿਲਮ ਦੀ ਕਹਾਣੀ ਇਕ ਸਕੂਲ ਤੋਂ ਸ਼ੁਰੋ ਹੁੰਦੀ ਹੈ। ਸਕੂਲ ਵਿੱਚ ਦੇਵਕੀ (ਸ਼੍ਰੀਦੇਵੀ) ਇਕ ਟੀਚਰ ਹੈ। ਉਸ ਸਕੂਲ ਵਿੱਚ ਦੇਵਕੀ ਦੀ ਸਤੌਲੀ ਬੇਟੀ ਆਰਿਆ (ਸਜਲ ਅਲੀ) ਪੜਦੀ ਹੈ। ਆਰਿਆ ਨਾਲ ਪੜਨ ਵਾਲਾ ਸਟੂਡੇਂਟ ਮੋਹਿਤ ਆਰਿਆ ਨੂੰ ਅਸ਼ਲੀਲ ਮੈਸੇਜ਼ ਭੇਜਦਾ ਹੈ। ਦੇਵਕੀ ਇਸ ਗੱਲ ਤੋਂ ਨਾਰਾਜ਼ ਹੋ ਕੇ ਮੋਹਿਤ ਨੂੰ ਸਜਾ ਦਿੰਦੀ ਹੈ। ਆਪਣੀ ਸਤੌਲੀ ਮਾਂ ਨੂੰ ਆਰਿਆ ਬਿਲਕੁਲ ਪਿਆਰ ਨਹੀਂ ਕਰਦੀ ਹੈ ਪਰ ਦੇਵਕੀ ਉਸ ਨਾਲ ਬਹੁਤ ਪਿਆਰ ਕਰਦੀ ਹੈ। ਵੈਲੇਟਾਇਨਸ ਡੇ ਦੀ ਪਾਰਟੀ ਵਿੱਚ ਮੋਹਿਤ ਨੇ ਆਰਿਆ ਨਾਲ ਰੇਪ ਕਰਨ ਤੋਂ ਬਾਅਦ ਉਸਨੂੰ ਗਟਰ ਵਿੱਚ ਸੁੱਟ ਦਿੰਦਾ ਹੈ। ਉਸ ਤੋਂ ਬਾਅਦ ਕੇਸ ਅਦਾਲਤ ਤਕ ਪਹੁੰਚਦਾ ਹੈ ਪਰ ਜਿੱਤ ਮੋਹਿਤ ਦੀ ਹੁੰਦੀ ਹੈ ਇਸ ਤੋਂ ਇਲਾਵਾ ਕਹਾਣੀ ਦਾ ਅੰਤ ਕੀ ਹੁੰਦਾ ਹੈ ਇਸ ਬਾਰੇ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਚੱਲ ਪਾਵੇਗਾ।
ਕਮਜ਼ੋਰ ਕੜੀਆਂ
ਕਹਾਣੀ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਸੀ। ਫਿਲਮ ਦਾ ਸੰਗੀਤ ਕੋਈ ਖਾਸ ਨਹੀਂ ਹੈ। ਸੈਕਿੰਡ ਹਾਫ ਵਿੱਚ ਗੀਤ ਫਿਲਮ ਦੀ ਰਫਤਾਰ ਨੂੰ ਕਮਜੋਰ ਬਣਾ ਰਿਹਾ ਹੈ। ਫਿਲਮ ਦਾ ਕਲਾਇਮੈਕਸ ਹੋਰ ਜ਼ਿਆਦਾ ਬਿਹਰਤਰ ਬਣਾਇਆ ਜਾ ਸਕਦਾ ਸੀ। ਪਹਿਲੇ ਅਤੇ ਦੂਜੇ ਹਾਫ ਵਿੱਚ ਕਹਾਣੀ ਡਰੈਗ ਵੀ ਕਰ ਸਕਦੀ ਹੈ ਜਿਸ ਦੀ ਵਜ੍ਹਾ ਨਾਲ ਤੁਹਾਡਾ ਧਿਆਨ ਸਕ੍ਰੀਨ ਤੋਂ ਹੱਟ ਕੇ ਫੋਨ ਜਾਂ ਆਲੇ ਦੁਆਲੇ ਦੇ ਲੋਕਾਂ ਵੱਲ ਜਾਣ ਲੱਗਦਾ ਹੈ।
ਬਾਕਸ ਆਫਿਸ
ਫਿਲਮ ਦਾ ਬਜ਼ਟ ਕਰੀਬ 40 (30 ਪ੍ਰੋਡਕਸ਼ਨ ਅਤੇ 10 ਪ੍ਰਮੋਸ਼ਨ) ਕਰੋੜ ਦਾ ਹੈ। ਇਸ ਫਿਲਮ ਨੂੰ ਲੱਗਭਗ 1200- 1400 ਸਕ੍ਰੀਨਜ਼ ਉੱਤੇ ਰਿਲੀਜ਼ ਕੀਤਾ ਗਿਆ ਹੈ। ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ ਅਤੇ ਮਲਾਯਮ ਭਾਸ਼ਾ ਵਿੱਚ ਇਸਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰ ਸਕਦੇ ਹਾਂ ਕਿ ਫਿਲਮ ਬਾਕਸ ਆਫਿਸ ਉੱਤੇ ਕਾਫੀ ਚੰਗਾ ਕਾਰੋਬਾਰ ਕਰ ਸਕਦੀ ਹੈ।

Be the first to comment

Leave a Reply