ਰਿਸ਼ਵਤ ਲੈਂਦੇ ਹੋਏ ਇਕ ਨੰਬਰਦਾਰ ਨੂੰ ਵਿਜੀਲੈਂਸ ਨੇ ਦਬੋਚ ਲਿਆ

ਲੁਧਿਆਣਾ-ਸਰਕਾਰੀ ਰਿਕਾਰਡ ‘ਚ ਮਲਕੀਅਤ ਤਬਦੀਲ ਕਰਨ ਦੇ ਬਦਲੇ ਇਕ ਅੰਗਹੀਣ ਤੋਂ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਇਕ ਨੰਬਰਦਾਰ ਨੂੰ ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਦਬੋਚ ਲਿਆ। ਫੜੇ ਗਏ ਦੋਸ਼ੀ ਦੀ ਪਛਾਣ ਪ੍ਰੀਤਪਾਲ ਸਿੰਘ ਦੇ ਰੂਪ ‘ਚ ਹੋਈ ਹੈ, ਜਿਸ ਵਿਰੁੱਧ ਕੁਰੱਪਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੀਨੀਅਰ ਪੁਲਸ ਕਪਤਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਪ੍ਰੀਤਪਾਲ ਨੂੰ ਅੱਜ ਪੂਰਬੀ ਸਬ-ਰਜਿਸਟਰਾਰ ਕੰਪਲੈਕਸ ਤੋਂ ਇੰਸ. ਰਜਿੰਦਰ ਕੁਮਾਰ ਦੀ ਟੀਮ ਨੇ ਬੜੇ ਹੀ ਨਿਸ਼ਚਿਤ ਤਰੀਕੇ ਨਾਲ ਉਸ ਸਮੇਂ ਕਾਬੂ ਕੀਤਾ, ਜਦੋਂ ਉਸ ਨੇ ਪੀੜਤ ਇੰਦਰਪਾਲ ਸਿੰਘ ਤੋਂ ਰਿਸ਼ਵਤ ਦੇ ਪੈਸੇ ਫੜੇ। ਜਿਉਂ ਹੀ ਉਸ ਨੇ 4500 ਰੁਪਏ ਦੀ ਨਕਦੀ ਫੜੀ, ਉਸ ਨੂੰ ਦਬੋਚ ਲਿਆ ਗਿਆ। ਭੁਪਿੰਦਰ ਨੇ ਦੱਸਿਆ ਕਿ ਇੰਦਰਪਾਲ ਜੋ ਕਿ ਅੰਗਹੀਣ ਹੈ, ਨੇ ਸਰਕਾਰੀ ਦਸਤਾਵੇਜ਼ਾਂ ਵਿਚ ਪ੍ਰਾਪਰਟੀ ਦੀ ਮਲਕੀਅਤ ਆਪਣੀ ਪਤਨੀ ਸਰਬਜੀਤ ਕੌਰ ਦੇ ਨਾਂ ‘ਤੇ ਤਬਦੀਲ ਕਰਵਾਉਣੀ ਸੀ, ਜਿਸ ਦੇ ਬਦਲੇ ਨੰਬਰਦਾਰ ਨੇ 5500 ਰੁਪਏ ਦੀ ਮੰਗ ਕੀਤੀ ਸੀ, ਜਦਕਿ ਪੇਸ਼ਗੀ ਦੇ ਤੌਰ ‘ਤੇ ਪਹਿਲਾਂ ਹੀ ਉਹ 1000 ਰੁਪਏ ਸ਼ਿਕਾਇਤਕਰਤਾ ਤੋਂ ਵਸੂਲ ਚੁਕਾ ਸੀ। ਇਸ ‘ਤੇ ਇੰਦਰਪਾਲ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਕੋਲ ਕੀਤੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਨੰਬਰਦਾਰ ਨੂੰ ਸਰਕਾਰੀ ਗਵਾਹ ਕਰ ਤੇ ਆਬਕਾਰੀ ਵਿਭਾਗ ਦੇ ਗੁਰਪ੍ਰੀਤ ਸਿੰਘ ਤੇ ਖੇਤੀਬਾੜੀ ਅਧਿਕਾਰੀ ਤਰਨਵੀਰ ਸਿੰਘ ਦੀ ਮੌਜੂਦਗੀ ‘ਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਜਾਇਦਾਦ ਦੀ ਛਾਣਬੀਣ ਕੀਤੀ ਜਾ ਰਹੀ ਹੈ

Be the first to comment

Leave a Reply