ਰੂਸ ‘ਤੇ ਡੋਨਾਲਡ ਟਰੰਪ ਦੇ ਹੱਥ ਬੰਨ੍ਹੇਗੀ ਅਮਰੀਕੀ ਸੰਸਦ

ਵਾਸ਼ਿੰਗਟਨ –  ਅਮਰੀਕੀ ਸੰਸਦ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਉਣ ਸਬੰਧੀ ਨਵੇਂ ਕਾਨੂੰਨ ‘ਤੇ ਸਹਿਮਤੀ ਪ੍ਰਗਟ ਕੀਤੀ ਹੈ। ਇਹ ਪਾਬੰਦੀਆਂ ਰੂਸ ਨੂੰ ਸਜ਼ਾ ਦੇਣ ਦੇ ਉਦੇਸ਼ ਨਾਲ  ਲਾਈਆਂ ਜਾਣਗੀਆਂ। ਰੂਸ ‘ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਦਖ਼ਲ ਦੇਣ ਦਾ ਦੋਸ਼ ਹੈ। ਨਵੇਂ ਕਾਨੂੰਨ ਦੇ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਉਨ੍ਹਾਂ ਸ਼ਕਤੀਆਂ ਨੂੰ ਵੀ ਸੀਮਤ ਕਰ ਦਿੱਤਾ ਜਾਵੇਗਾ, ਜਿਨ੍ਹਾਂ ਨਾਲ ਉਹ ਰੂਸ ‘ਤੇ ਕਿਸੇ ਤਰ੍ਹਾਂ ਦੀ ਪਾਬੰਦੀ ਵਾਪਸ ਲੈ ਸਕਦੇ ਸਨ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਰੂਸ ਦੇ ਮਾਮਲੇ ਵਿੱਚ ਕੁਝ ਡਿਪਲੋਮੈਟਿਕ ਛੋਟ ਦੀ ਲੋੜ ਹੈ। ਟਰੰਪ ਨੇ ਚੋਣਾਂ ਵਿੱਚ ਰੂਸ ਦੇ ਕਿਸੇ ਵੀ ਤਰ੍ਹਾਂ ਦੇ ਦਖ਼ਲ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਰੂਸ ਨੇ ਵੀ ਦੋਸ਼ਾਂ ਨੂੰ ਖਾਰਜ ਕੀਤਾ ਹੈ। ਹਾਲਾਂਕਿ ਅਮਰੀਕੀ ਜਾਂਚ ਏਜੰਸੀਆਂ ਇਸ ਗੱਲ ਦਾ ਪਤਾ ਲਗਾ ਰਹੀਆਂ ਹਨ ਕਿ ਟਰੰਪ ਨੇ ਕਿਸੇ ਰੂਸੀ ਅਧਿਕਾਰੀ ਨਾਲ ਚੋਣਾਂ ਦੌਰਾਨ ਗੰਢਤੁੱਪ ਕੀਤੀ ਸੀ ਜਾਂ ਨਹੀਂ।

Be the first to comment

Leave a Reply