ਰੇਤ ਬਜਰੀ ਦੇ ਵੱਧਦੇ ਰੇਟਾਂ ‘ਤੇ ਚੁੱਪ ਕਿਉਂ ਹਨ ਜਾਖੜ : ਕਾਲੀਆ

ਪਠਾਨਕੋਟ : ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸ਼੍ਰੀ ਮਨੋਰੰਜਨ ਕਾਲੀਆ ਨੇ ਅੱਜ ਪੱਤਰਕਾਰ ਵਾਰਤਾ ਵਿਚ ਗੁਰਦਾਸਪੂਰ ਸੰਸਦੀ ਖੇਤਰ ਤੋਂ ਲੜ ਰਹੇ ਸੁਨੀਲ ਜਾਖੜ ਤੋਂ ਪੰਜ ਵੱਡੇ ਸਵਾਲ ਕਰਕੇ ਉਨ੍ਹਾਂ ਨੂੰ ਕਟਘਰੇ ਵਿਚ ਖੜਾ ਕਰ ਦਿੱਤਾ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਸੂਬਾ ਮੀਤ ਪ੍ਰਧਾਨ ਅਨਿਲ ਸਰੀਨ, ਸੂਬਾ ਸਕੱਤਰ ਵਿਨੀਤ ਜੋਸ਼ੀ ਅਤੇ ਸੋਸ਼ਲ ਮੀਡੀਆ ਪ੍ਰਮੁੱਖ ਅਮਿਤ ਤਨੇਜਾ, ਮੀਡੀਆ ਪ੍ਰਭਾਰੀ ਪ੍ਰਦੀਪ ਰੈਨਾ ਮੌਜੂਦ ਸਨ।
ਸ਼੍ਰੀ ਕਾਲੀਆ ਨੇ ਵਿਕਾਸ ਦੇ ਮੁੱਦੇ ‘ਤੇ ਜਾਖੜ ਨੂੰ ਘੇਰਦਿਆਂ ਕਿਹਾ ਕਿ ਗੁਰਦਾਸਪੂਰ ਦੀ ਚੋਣ ਸਭਾਵਾਂ ਵਿਚ ਸੁਨੀਲ ਜਾਖੜ ਇਸ ਖੇਤਰ ਵਿਚ ਵਿਕਾਸ ਕਰਵਾਉਣ ਦੇ ਵੱਡੇ ਵੱਡੇ ਦਾਵੇ ਕਰ ਰਹੇ ਹਨ, ਲੇਕਿਨ ਸਾਰੀਆਂ ਨੂੰ ਮਾਲੂਮ ਹੈ ਕਿ ਬੀਤੇ 45 ਸਾਲਾਂ ਤੋਂ ਜਾਖੜ ਪਰਿਵਾਰ ਸੱਤਾ ਦੇ ਵੱਡੇ ਆਹੁਦਿਆਂ ‘ਤੇ ਰਹਿਣ ਦੇ ਬਾਵਜੂਦ ਉਨ੍ਹਾਂ ਦੇ ਅਪਣੇ ਗ੍ਰਹਿ ਖੇਤਰ ਅਬੋਹਰ ਵਾਸੀ ਹਾਲੇ ਤੱਕ ਪੀਣ ਦੇ ਸਾਫ ਪਾਣੀ ਨੂੰ ਹੀ ਤਰਸ ਰਹੇ ਹਨ। ਹਾਲੇ ਤੱਕ ਉਹ ਇਕ ਸਰਕਾਰੀ ਕਾਲਜ ਦੀ ਸਥਾਪਨਾ ਹੀ ਨਹੀਂ ਕਰਵਾ ਪਾਏ। ਰੋਜ਼ਗਾਰ ਦੇ ਲਈ ਉਦਯੋਗਾਂ ਦੀ ਸਥਾਪਨਾ ਤਾਂ ਦੂਰ, ਪਹਿਲਾਂ ਤੋਂ ਸਥਾਪਿਤ ਦੋ ਵੱਡੇ ਉਦਯੋਗ ਇਨ੍ਹਾਂ ਦੇ ਕਾਰਜਕਾਲ ਵਿਚ ਬੰਦ ਹੋ ਗਏ ਹਨ। ਅਬੋਹਰ ਦੇ ਲੋਕ ਹਾਲੇ ਵੀ ਮੂਲਭੂਤ ਸੁਵਿਧਾਵਾਂ ਨੂੰ ਤਰਸ ਰਹੇ ਹਨ।
ਸ਼੍ਰੀ ਕਾਲੀਆ ਨੇ ਮੌਜੂਦਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਰੇਤ ਅਤੇ ਬਜਰੀ ਦੇ ਵੱਧਦੇ ਰੇਟਾਂ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਸੁਨੀਲ ਜਾਖੜ ਬੀਤੇ ਵਿਧਾਨਸਭਾ ਵਿਚ ਜਦੋਂ ਵਿਰੋਧੀ ਦਲ ਦੇ ਆਗੂ ਸਨ, ਉਦੋਂ ਉਹ ਰੇਤ ਦ ਰੇਟਾਂ ਨੂੰ ਲੈਕੇ ਵਿਧਾਨਸਭਾਵਾਂ ਵਿਚ ਜ਼ਮੀਨ-ਆਸਮਾਂ ਇਕ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ, ਜਦੋਂਕਿ ਹੁਣ ਰੇਤ ਅਤੇ ਬਜਰੀ ਦੇ ਦਾਮ ਇਨ੍ਹੇ ਵੱਧ ਗਏ ਹਨ ਕਿ ਉਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ, ਉਦੋਂ ਸੁਨੀਲ ਜਾਖੜ ਚੁੱਪ ਕਿਉਂ ਹਨ। ਇਨ੍ਹਾਂ ਹੀ ਨਹੀਂ ਸ਼੍ਰੀ ਕਾਲੀਆ ਨੇ ਕਾਂਗਰਸ ਸਰਕਾਰ ਦੇ ਇਕ ਮੰਤਰੀ ਅਤੇ 11 ਐਮਐਲਏਜ ਦੇ ਰਿਸ਼ਤੇਦਾਰਾਂ ਦੀ ਰੇਤ ਮਾਈਨਿੰਗ ਦੇ ਮਾਮਲੇ ਵਿਚ ਸ਼ਮੂਲਿਅਤ ਦੇ ਬਾਰੇ ਵਿਚ ਚੁੱਪੀ ਧਾਰਣ ‘ਤੇ ਵੀ ਸਵਾਲ ਚੁੱਕੇ। ਸ਼੍ਰ੍ਰੀ ਕਾਲੀਆ ਦਾ ਕਹਿਣਾ ਸੀ ਕਿ ਬੀਤੀ ਵਿਧਾਨਸਭਾ ਵਿਚ ਸੁਨੀਲ ਜਾਖੜ ਅਕਸਰ ਸੱਤਾ ਪੱਖੀ ਆਗੂਆਂ ‘ਤੇ ਬੇਕਾਰ ਦੇ ਦੋਸ਼ ਲਗਾਉਂਦੇ ਰਹੇ ਹਨ, ਲੇਕਿਨ ਹੁਣ ਕਾਂਗਰਸੀ ਮੰਤਰੀ ਉਹ ਵਿਧਾਇਕਾਂ ‘ਤੇ ‘ਤੇ ਲੱਗ ਰਹੇ ਖੁੱਲੇ ਦੋਸ਼ਾਂ ਦੇ ਬਾਰੇ ਸੁਨੀਲ ਜਾਖੜ ਚੁੱਪ ਕਿਉਂ ਹਨ।

Be the first to comment

Leave a Reply