ਰੇਲਵੇ ਨੇ ਟਰਾਂਸਜੈਂਡਰਜ਼ ਦੇ ਹੱਕ ਵਿਚ ਲਿਆ ਇਤਿਹਾਸਕ ਫੈਸਲਾ

ਜਲੰਧਰ — ਰੇਲਵੇ ਨੇ ਟਰਾਂਸਜੈਂਡਰਜ਼ ਦੇ ਹੱਕ ਵਿਚ ਇਕ ਇਤਿਹਾਸਕ ਫੈਸਲਾ ਲਿਆ ਹੈ। ਰੇਲਵੇ ਨੇ ਟਰੇਨਾਂ ਦੇ ਰਿਜ਼ਰਵੇਸ਼ਨ ਫਾਰਮ ‘ਚ ਟਰਾਂਸਜੈਂਡਰਜ਼ ਨੂੰ ਵੀ ਇਕ ਜੈਂਡਰ ਵਜੋਂ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਰੇਲਵੇ ਦੀ ਟਿਕਟ ਰਿਜ਼ਰਵੇਸ਼ਨ ਅਤੇ ਟਿਕਟ ਕੈਂਸਲ ਕਰਵਾਉਣ ਵਾਲੇ ਫਾਰਮ ‘ਤੇ ਮਰਦਾਂ ਅਤੇ ਔਰਤਾਂ ਨਾਲ ਹੁਣ ਤੀਜਾ ਆਪਸ਼ਨ ਟਰਾਂਸਜੈਂਡਰਜ਼ ਦਾ ਵੀ ਹੋਵੇਗਾ। ਰੇਲਵੇ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਭਰ ਦੇ ਟਰਾਂਸਜੈਂਡਰਜ਼ ਵਿਚ ਖੁਸ਼ੀ ਪਾਈ ਜਾ ਰਹੀ ਹੈ।
ਰੇਲਵੇ ਬੋਰਡ ਦੇ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਲਦ ਹੀ ਨਵੇਂ ਫਾਰਮ ਵਿਚ ਤੀਜੇ ਬਦਲ ਦੇ ਰੂਪ ਵਿਚ ਟਰਾਂਸਜੈਂਡਰਜ਼ ਨੂੰ ਵੀ ਜਗ੍ਹਾ ਮਿਲ ਜਾਵੇਗੀ। ਰੇਲਵੇ ਬੋਰਡ ਦੇ ਡਾਇਰੈਕਟਰ (ਪੈਸੰਜਰ ਮਾਰਕੀਟਿੰਗ) ਵਿਕਰਮ ਸਿੰਘ ਵੱਲੋਂ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਜਲਦ ਹੀ ਫਾਰਮ ‘ਤੇ ਇਹ ਤੀਜੇ ਬਦਲ ਨੂੰ ਅੰਕਿਤ ‘ਟੀ’ ਦੀ ਵਰਤੋਂ ਕੀਤੀ ਜਾਵੇਗੀ। ਇਸ ਹੁਕਮ ਤਹਿਤ ਰੇਲਵੇ ਲਈ ਆਈ. ਟੀ. ਦਾ ਕੰਮ ਕਰਨ ਵਾਲੀ ਕੰਪਨੀ ਕ੍ਰਿਸ ਨੂੰ ਵੀ ਕਿਹਾ ਗਿਆ ਹੈ ਕਿ ਉਹ ਆਨਲਾਈਨ ਟਿਕਟ ਬੁਕਿੰਗ ਵਿਵਸਥਾ ਵਿਚ ਵੀ ਮੇਲ, ਫੀਮੇਲ ਦੇ ਨਾਲ ਹੀ ਟਰਾਂਸਜੈਂਡਰ ਦਾ ਆਪਸ਼ਨ ਰੱਖੇ। ਰੇਲਵੇ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰਾਂਸਜੈਂਡਰ ਨਾਲ ਜੁੜੇ ਇਸ ਮਾਮਲੇ ਵਿਚ ਸਮਾਜਕ ਵਿਭਾਗ ਮੰਤਰਾਲਾ ਵੱਲੋਂ ਸੰਸਦ ਵਿਚ ਪੇਸ਼ ਕੀਤੇ ਗਏ ਬਿੱਲ ਅਤੇ ਹੋਰ ਅਦਾਲਤੀ ਹੁਕਮਾਂ ਨੂੰ ਦੇਖਦੇ ਹੋਏ ਇਸ ਮਾਮਲੇ ਦੀ ਸਮੀਖਿਆ ਕੀਤੀ ਗਈ ਸੀ। ਇਸ ਤੋਂ ਬਾਅਦ ਹੀ ਫੈਸਲਾ ਕੀਤਾ ਗਿਆ।

Be the first to comment

Leave a Reply