ਰੈਕੇਟ ਸਪੋਰਟਸ ਨੇ ਕਰਵਾਇਆ ਲੀਗ ਕਮ ਨਾਕ ਆਊਟ ਟੇਬਲ ਟੈਨਿਸ ਟੂਰਨਾਮੈਂਟ

ਪਟਿਆਲਾ –  :  ਟੇਬਲ ਟੈਨਿਸ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਰੈਕੇਟ ਸਪੋਰਟਸ ਨੇ ਮਿਤੀ 10 ਸਤੰਬਰ ਨੂੰ ਡੀ.ਐਮ.ਡਬਲਿਯੂ. ਰੀਕ੍ਰਿਏਸ਼ਨ ਕਲੱਬ ਪਟਿਆਲਾ ਵਿਖੇ ਇਕ ਰੋਜ਼ਾ ਲੀਗ ਕਮ ਨਾਕ ਆਊਟ ਖੇਡ ਮੁਕਾਬਲਿਆਂ ਦਾ ਆਯੋਜਨਕੀਤਾ। ਸ਼੍ਰੀ ਮਾਣਿਕ ਰਾਜ ਸਿੰਗਲਾ, ਪ੍ਰਧਾਨ ਅਤੇ ਸ. ਪ੍ਰਿੰਸਇੰਦਰ ਸਿੰਘ ਘੁੰਮਣ, ਸਕੱਤਰ ਰੈਕੇਟ ਸਪੋਰਟਸ ਦੀ ਅਗਵਾਈ ਵਿਚ ਹੋਏ ਇਹਨਾਂ ਖੇਡ ਮੁਕਾਬਲਿਆਂ ਵਿਚ ਰਾਜਪੁਰਾ, ਨਾਭਾ, ਚੰਡੀਗਡ਼੍ਹ, ਪੰਚਕੁਲਾ, ਗੋਬਿੰਦਗਡ਼੍ਹ ਅਤੇ ਰੋਪਡ਼ ਤੋਂ ਆਏ ਟੇਬਲ ਟੈਨਿਸ ਦੇ ਖਿਡਾਰੀਆਂ ਨੇਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿਚ ਭਾਗ ਲਿਆ। ਇਸ ਮੌਕੇ ਸ. ਪ੍ਰਿੰਸਇੰਦਰ ਸਿੰਘ ਨੇ ਕਿਹਾ ਕਿ ਇਹਨਾਂ ਖੇਡ ਮੁਕਾਬਲਿਆਂ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਖੇਡ ਮੁਕਾਬਲਿਆਂ ਵਿਚ ਸ਼੍ਰੀ ਮਾਣਿਕਰਾਜ ਸਿੰਗਲਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਰੈਕੇਟ ਸਪੋਰਟਸ ਦੁਆਰਾ ਨੇਡ਼ਲੇ ਭਵਿੱਖ ਵਿੱਚ ਇਕ ਵੱਡੇ ਖੇਡ ਮੁਕਾਬਲੇ ਦਾ ਆਯੋਜਨ ਕਰਨ ਦਾ ਵੀ ਰਸਮੀ ਐਲਾਨ ਕੀਤਾ। ਇਸ ਮੌਕੇ ਰੈਕੇਟ ਸਪੋਰਟਯ ਵੱਲੋਂ ਖਿਡਾਰੀਆਂ ਨੂੰ ਦੁੱਧ ਅਤੇ ਫਲ ਵੀ ਵੰਡੇ ਗਏ। ਇਹਨਾਂ ਖੇਡਮੁਕਾਬਲਿਆਂ ਵਿਚ ਹੋਰਨਾਂ ਤੋਂ ਇਲਾਵਾ ਸ. ਯਸ਼ੂਵਿੰਦਰ ਸਿੰਘ ਸਕੱਤਰ ਡੀ.ਐਮ.ਡਬਲਿਯੂ ਸਪੋਰਟਸ ਕਲੱਬ, ਸ਼੍ਰੀਮਤੀ ਮੇਘਾ ਕੌਲ ਟੇਬਲ ਟੈਨਿਸ ਕੋਚ ਪੰਜਾਬ ਖੇਡ ਵਿਭਾਗ, ਸ. ਹਰਮੀਤ ਸਿੰਘ ਟੇਬਲ ਟੈਨਿਸ ਕੋਚ ਪੀ.ਪੀ.ਐਸ. ਨਾਭਾ, ਸ਼੍ਰੀ ਵਿਸ਼ਾਲ ਸ਼ਰਮਾ ਵਿਸ਼ਾਲ ਅਸਟੇਟ, ਸ਼੍ਰੀਅਮਿਤ ਸਿੰਗਲਾ, ਸ਼੍ਰੀ ਗੌਰਵ ਉੱਪਲ ਅਤੇ ਸ. ਗੁਰਿੰਦਰ ਸਿੰਘ ਸਨੌਰ ਖਾਸ ਤੌਰ ਤੇ ਮੌਜੂਦ ਰਹੇ।

Be the first to comment

Leave a Reply