ਰੈਸਲਮੇਨੀਆ ‘ਚ ਜਾਨ ਸੀਨਾ ਤੇ ਅੰਡਰਟੇਕਰ ਨੂੰ ਰਿੰਗ ‘ਚ ਆਹਮੋਂ-ਸਾਹਮਣੇ

ਨਵੀਂ ਦਿੱਲੀ — ਇਸ ਸਮੇਂ ਹਰ ਪ੍ਰਸ਼ੰਸਕ ਸਭ ਤੋਂ ਵੱਡੇ ਸਟੇਜ਼ ਰੈਸਲਮੇਨੀਆ ‘ਚ ਦਿ ਅੰਡਰਟੇਕਰ ਤੇ ਜਾਨ ਸੀਨਾ ਦਰਮਿਆਨ ਮੈਚ ਦੇਖਣਾ ਚਾਹੁੰਦੇ ਹਨ। ਅੰਡਰਟੇਕਰ ਨੇ ਆਪਣੀ ਹੈਟ ਤੇ ਕੋਟ ਨੂੰ ਪਿਛਲੇ ਸਾਲ ਰੈਸਲਮੇਨੀਆ ‘ਚ ਰੋਮਨ ਰੇਂਸ ਖਿਲਾਫ ਮਿਲੀ ਹਾਰ ਦੇ ਬਾਅਦ ਰਿੰਗ ‘ਚ ਹੀ ਛੱਡ ਦਿੱਤਾ ਸੀ। ਇਸ ਦੇ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਅੰਡਰ ਟੇਕਰ ਨੂੰ ਅੱਜ ਤੋਂ ਬਾਅਦ ਰਿੰਗ ‘ਚ ਲੜਦੇ ਨਹੀਂ ਦੇਖ ਪਾਓਗੇ। ਹਾਲਾਂਕਿ ਇਸ ਨੂੰ ਲੈ ਕੇ ਡਬਲਿਊ. ਡਬਲਿਊ.ਈ. ਵਲੋਂ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੇ ਬਾਅਦ ਪ੍ਰਸ਼ੰਸਕਾਂ ਨੂੰ ਲੱਗਣ ਲੱਗਾ ਕੇ ਸ਼ਾਇਦ ਉਹ ਇਕ ਵਾਰ ਫਿਰ ਅੰਡਰਟੇਕਰ ਨੂੰ ਰਿੰਗ ‘ਚ ਲੜਦੇ ਦੇਖ ਸਕਣ। ਇਸ ਸਾਲ ਦਾ ਐਲੀਮੀਨੇਸ਼ਨ ਚੈਂਬਰ ਪੀ.ਪੀ.ਵੀ. 25 ਫਰਵਰੀ (ਭਾਰਤ ‘ਚ 26 ਫਰਵਰੀ) ਨੂੰ ਲਾਈਵ ਆਵੇਗਾ। ਰੈਸਲਮੇਨੀਆ ਤੋਂ ਪਹਿਲਾਂ ਰਾਅ ਦਾ ਇਹ ਆਖਰੀ ਐਕਸਲੂਸਿਵ ਹੋਣ ਵਾਲਾ ਹੈ। ਡਬਲਿਊ.ਡਬਲਿਊ.ਈ. ਸ਼ਾਇਦ ਅੰਡਰਟੇਕਰ ਤੇ ਜਾਨ ਸੀਨਾ ਦਰਮਿਆਨ ਸਟੋਰੀਲਾਈਨ ਦੀ ਸ਼ੁਰੂਆਤ ਐਲੀਮੀਨੇਸ਼ਨ ਚੈਂਬਰ ਪੀ.ਪੀ.ਵੀ. ‘ਚ ਕਰ ਸਕਦੀ ਹੈ। ਇਸ ਦੇ ਇਲਾਵਾ ਪ੍ਰਸ਼ੰਸਕ ਵੀ ਇਕ ਵਾਰ ਰੈਸਲਮੇਨੀਆ ‘ਚ ਸੀਨਾ ਤੇ ਅੰਡਰਟੇਕਰ ਨੂੰ ਰਿੰਗ ‘ਚ ਇਕ ਦੂਜੇ ਖਿਲਾਫ ਲੜਦੇ ਦੇਖਣਾ ਚਾਹੁੰਦੇ ਹਨ।

Be the first to comment

Leave a Reply