ਰੋਨਾਲਡੋ ਦੀ ਵਾਪਸੀ ਨਾਲ ਰੀਅਲ ਦੀ ਸ਼ਾਨਦਾਰ ਜਿੱਤ

ਮੈਡ੍ਰਿਡ –  ਮੁਅੱਤਲੀ ਤੋਂ ਬਾਅਦ ਵਾਪਸੀ ਕਰਨ ਵਾਲੇ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਸਾਬਕਾ ਜੇਤੂ ਰੀਅਲ ਮੈਡ੍ਰਿਡ ਨੇ ਚੈਂਪੀਅਨਸ ਲੀਗ ਦੇ ਮੈਚ ਵਿਚ ਏ. ਪੀ. ਓ. ਈ. ਐੱਲ. ਨਿਕੋਸੀਆ ਨੂੰ 3-0  ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਸਪੈਨਿਸ਼ ਸੁਪਰ ਕੱਪ ਦੌਰਾਨ ਰੈਫਰੀ ਨੂੰ ਧੱਕਾ ਦੇਣ ਦੇ ਦੋਸ਼ਾਂ ਵਿਚ ਪੰਜ ਮੈਚਾਂ ਦੀ ਮੁਅੱਤਲੀ ਪੂਰੀ ਕਰ ਕੇ ਟੀਮ ਨਾਲ ਜੁੜੇ ਇਸ ਪੁਰਤਗਾਲੀ ਖਿਡਾਰੀ ਨੇ ਟੀਮ ਨੂੰ ਬੜ੍ਹਤ ਦਿਵਾਉਣ ਵਿਚ ਜ਼ਿਆਦਾ ਸਮਾਂ ਨਹੀਂ ਲਿਆ। ਰੋਨਾਲਡੋ ਨੇ ਮੈਚ ਦੇ 12ਵੇਂ ਮਿੰਟ ਵਿਚ ਹੀ ਪਹਿਲਾ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਹਾਫ ਤੋਂ ਬਾਅਦ ਉਸ ਨੇ 51ਵੇਂ ਮਿੰਟ ਵਿਚ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। 61ਵੇਂ ਮਿੰਟ ਵਿਟ ਸਿਰਜਯੋ ਰਾਮੋਸ ਨੇ ਵੀ ਰੀਅਲ ਦੀ ਜਿੱਤ ਦਾ ਫਰਕ 3-0 ਕਰ ਦਿੱਤਾ। ਰੋਟੇਰਡੈਮ (ਨੀਦਰਲੈਂਡ) ਵਿਚ ਹੋਏ ਮੁਕਾਬਲੇ ਵਿਚ ਮਾਨਚੈਸਟਰ ਸਿਟੀ  ਨੇ ਡਚ ਲੀਗ ਦੀ ਚੈਂਪੀਅਨ ਫੇਯੇਂਓਰਡ ਨੂੰ 4-0 ਦੀ ਕਰਾਰੀ ਹਾਰ ਦਿੱਤੀ। ਟੀਮ ਦੀ ਜਿੱਤ ਵਿਚ ਜਾਨ ਸਟੋਨ ਦਾ ਅਹਿਮ ਯੋਗਦਾਨ ਰਿਹਾ, ਜਿਸ ਨੇ ਦੋ ਗੋਲ ਕੀਤੇ। ਲੀਵਰਪੂਲ ਵਿਚ ਖੇਡੇ ਗਏ ਮੁਕਾਬਲੇ ਵਿਚ ਲੀਵਰਪੂਲ ਤੇ ਸੀਵਿਲਾ ਦਾ ਮੈਚ 2-2 ਨਾਲ ਬਰਾਬਰ ਰਿਹਾ। ਲੰਡਨ ਵਿਚ ਗਰੁੱਪ-ਐੇੱਚ ਦੇ ਮੁਕਾਬਲੇ ਵਿਚ ਟੋਟੇਨਹਾਮ ਨੇ ਬ੍ਰੋਸੀਆ ਡੋਰਟਨਹਾਮ ਨੂੰ 3-1 ਨਾਲ ਹਰਾਇਆ। ਪਿਛਲੇ 13 ਮੁਕਾਬਲਿਆਂ ਵਿਚ ਟੋਟੇਨਹਾਮ ਦੀ ਇਹ ਤੀਜੀ ਜਿੱਤ ਹੈ।

Be the first to comment

Leave a Reply