ਰੋਹਨ ਬੋਪੰਨਾ ਨੇ ਗਰੈਂਡ ਸਲੈਮ ਜਿੱਤਣ ਦਾ ਸੁਪਨਾ ਪੂਰਾ ਕੀਤਾ

ਪੈਰਿਸ – ਭਾਰਤ ਦੇ ਸਿਖਰਲੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਗਰੈਂਡ ਸਲੈਮ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰ ਲਿਆ। ਉਸ ਨੇ ਵੀਰਵਾਰ ਨੂੰ ਸਾਲ ਦੇ ਦੂਜੇ ਗਰੈਂਡ ਸਲੈਮ ਫਰੈਂਚ ਓਪਨ ਦੇ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤ ਲਿਆ। ਬੋਪੰਨਾ ਅਤੇ ਕੈਨੇਡਾ ਦੀ ਗੈਬਰਿਏਲਾ ਡਾਬਰੋਵਸਕੀ ਦੀ ਸੱਤਵੀਂ ਸੀਡ ਜੋੜੀ ਨੇ ਜਰਮਨੀ ਦੀ ਆਨਾ ਗੋ੍ਇਨਫੀਲਡ ਅਤੇ ਕੋਲੰਬੀਆ ਦੇ ਰਾਬਰਟ ਫਰਾਹ ਦੀ ਜੋੜੀ ਨੂੰ ਇਕ ਘੰਟਾ ਛੇ ਮਿੰਟ ਤਕ ਚੱਲੇ ਸੰਘਰਸ਼ਪੁੂਰਨ ਮੁਕਾਬਲੇ ਵਿੱਚ 2-6, 6-2, 12-10 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। 37 ਸਾਲਾ ਬੋਪੰਨਾ ਦਾ ਇਹ ਪਹਿਲਾ ਗਰੈਂਡ ਸਲੈਮ ਖ਼ਿਤਾਬ ਹੈ। ਉਹ ਸਾਲ 2010 ਵਿੱਚ ਅਮਰੀਕੀ ਓਪਨ ਦੇ ਪੁਰਸ਼ ਡਬਲਜ਼ ਵਿੱਚ ਫਾਈਨਲ ਤਕ ਪੁੱਜਿਆ ਸੀ। ਸੱਤ ਵਰ੍ਹਿਆਂ ਮਗਰੋਂ ਬੋਪੰਨਾ ਮੁੜ ਕਿਸੇ ਗਰੈਂਡ ਸਲੈਮ ਦੇ ਫਾਈਨਲ ਵਿੱਚ ਪਹੁੰਚਿਆ ਅਤੇ ਇਸ ਵਾਰ ਉਸ ਨੇ ਖ਼ਿਤਾਬ ਆਪਣੇ ਨਾਂ ਕਰ ਲਿਆ। ਉਹ ਇਸ ਵਰ੍ਹੇ ਦੇ ਸ਼ੁਰੂ ਵਿੱਚ ਆਸਟਰੇਲੀਅਨ ਓਪਨ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਿਆ ਸੀ ਅਤੇ ਫਰੈਂਚ ਓਪਨ ਵਿੱਚ ਉਸ ਨੇ ਖ਼ਿਤਾਬ ਜਿੱਤ ਲਿਆ।

Be the first to comment

Leave a Reply