ਰੋਹਿਤ ਨੇ ਕਿਹਾ ਅਸੀਂ ਜ਼ਿਆਦਾ ਕ੍ਰਿਕਟ ਖੇਡਣ ਦਾ ਹਵਾਲਾ ਦੇ ਕੇ ਆਰਾਮ ਨਹੀਂ ਮੰਗ ਸਕਦੇ

ਨਵੀਂ ਦਿੱਲੀ – ਭਾਰਤੀ ਟੀਮ ਦੇ ਉਪਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਕ੍ਰਿਕਟਰਾਂ ਦਾ ਕਰੀਅਰ ਸੀਮਿਤ ਸਮੇਂ ਦੇ ਲਈ ਹੁੰਦਾ ਹੈ ਇਸ ‘ਚ ਦੌਰਾਨ ਉਨ੍ਹਾਂ ਨੂੰ ਵਿਅਸਤ ਪ੍ਰੋਗਰਾਮਾਂ ਦੀਆਂ ਸ਼ਿਕਾਇਤਾਂ ਨਹੀਂ ਕਰਨੀਆਂ ਚਾਹੀਦੀਆਂ। ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਵਿਅਸਤ ਪ੍ਰੋਗਰਾਨ ਦਾ ਹਵਾਲਾ ਦੇ ਕੇ ਆਰਾਮ ਲੈਣ ‘ਚ ਯਕੀਨ ਨਹੀਂ ਕਰਦੇ। ਅਸੀ 60, 70 ਸਾਲ ਦੀ ਉਮਰ ਤੱਕ ਨਹੀਂ ਖੇਡ ਸਕਦੇ ਇਸ ਲਈ ਸਾਨੂੰ ਜੋਂ ਮੌਕੇ ਮਿਲਦੇ ਹਨ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰੋਹਿਤ ਤੋਂ ਜਦੋਂ ਪੁੱਛਿਆ ਗਿਆ ਕਿ ਟੀਮ ਦੇ ਵਿਅਸਤ ਪ੍ਰੋਗਰਾਮ ਦੇ ਮੱਦੇਨਜ਼ਰ ਕਿ ਉਹ ਕਿਸੇ ਸਮੇਂ ਆਰਾਮ ਕਰਨ ਦੀ ਸੋਚ ਰਹੇ ਹਨ ਤਾਂ ਉਸ ਨੇ ਕਿਹਾ ਕਿ ਬਿਲਕੁੱਲ ਨਹੀਂ, ਮੈਂ ਜ਼ਖਮੀ ਹੋਣ ਤੋਂ ਬਾਅਦ ਟੀਮ ‘ਚ ਵਾਪਸੀ ਕਰ ਰਿਹਾ ਹਾਂ। ਮੈਨੂੰ ਨਹੀਂ ਲੱਗਦਾ ਮੈਂ ਇਸ ਤਰ੍ਹਾਂ ਕਰ ਸਕਾਂਗਾ। ਮੈਂ ਜ਼ਿਆਦਾ ਤੋਂ ਜ਼ਿਆਦਾ ਖੇਡਣਾ ਚਾਹੁੰਦਾ ਹਾਂ। ਭਾਰਤ ਟੀਮ ਨੂੰ ਇਸ ਸਾਲ ਕਾਫੀ ਮੈਚ ਖੇਡਣੇ ਹਨ, ਜਿਸ ‘ਤੇ ਰੋਹਿਤ ਸ਼ਰਮਾ ਨੇ ਕਿਹਾ ਕਿ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਮੈਂ ਮੈਦਾਨ ‘ਚ ਹੋਣਾ ਚਾਹੁੰਦਾ ਹਾਂ। ਉਸ ਨੇ ਕਿਹਾ ਕਿ ਅਸੀਂ ਸਾਰੇ ਇਸ ਦੇ ਆਦੀ ਹੋ ਚੁੱਕੇ ਹਾਂ, ਇਸ ਤਰ੍ਹਾਂ ਨਹੀਂ ਹੈ ਕਿ ਵਿਅਸਤ ਪ੍ਰੋਗਰਾਮ ਹੁਣ ਹੋਣ ਲੱਗਾ ਹੈ। ਇਸ ਤਰ੍ਹਾਂ ਪਿਛਲੇ ਕਾਫੀ ਸਮੇਂ ਤੋਂ ਹੋ ਰਿਹਾ ਹੈ। ਸਾਨੂੰ ਸਾਰਿਆ ਨੂੰ ਪਤਾ ਹੈ ਕਿ ਆਪਣੇ ਸ਼ਰੀਰ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਹੈ। ਰੋਹਿਤ ਨੇ ਕਿਹਾ ਕਿ ਵਿਅਸਤ ਪ੍ਰੋਗਰਾਨ ਦੇ ਕਾਰਨ ਹੀ ਟੀਮ ‘ਚ ਖਿਡਾਰੀਆਂ ਨੂੰ ਰੋਟੇਸ਼ਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜਦੋਂ ਵੀ ਅਸੀਂ ਕੋਈ ਸੀਰੀਜ਼ ਖੇਡਦੇ ਹਾਂ ਤਾਂ ਇਹ ਸੁਨਸਚਿਤ ਕਰਦੇ ਹਾਂ ਕਿ ਸਾਰੇ ਖਿਡਾਰੀ 100 ਫੀਸਦੀ ਫਿੱਟ ਹਨ। ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੂੰ ਰੋਕਣ ਦੀ ਰਣਨੀਤੀ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਉਸ ਨੇ ਕਿਹਾ ਸਾਨੂੰ ਇਹ ਸੁਨਸਚਿਤ ਕਰਨਾ ਹੋਵੇਗਾ ਕਿ ਉਹ ਜ਼ਿਆਦਾ ਦੌੜਾਂ ਨਹੀਂ ਬਣਾਵੇਗਾ।  ਸ਼੍ਰੀਲੰਕਾ ਦੇ ਖਿਲਾਫ ਵਨ ਡੇ ਸੀਰੀਜ਼ ‘ਚ ਦੋ ਸੈਂਕੜੇ ਅਤੇ ਇਕ ਅਰਧ ਸੈਂਕੜੇ ਦੀ ਮਦਦ ਨਾਲ 302 ਦੌੜਾਂ ਬਣਾਉਣ ਵਾਲੇ ਰੋਹਿਤ ਨੂੰ ਉਮੀਦ ਹੈ ਕਿ ਆਸਟਰੇਲੀਆ ਖਿਲਾਫ ਵੀ ਉਸ ਦੀ ਸ਼ਾਨਦਾਰ ਫਾਰਮ ਜਾਰੀ ਰਹੇਗੀ। ਉਸ ਨੇ ਕਿਹਾ ਮੈਂ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਦੋਹਰਾ ਸਕਿਆ ਤਾਂ ਖੁਸ਼ ਰਹਾਂਗਾ। ਚੀਜ਼ਾਂ ਬਦਲ ਚੁੱਕਿਆ ਹਨ। ਮੈਚ ਨਵੇਂ ਮੈਦਾਨ ‘ਤੇ ਖੇਡਿਆ ਜਾਵੇਗਾ। ਮੈਨੂੰ ਨਵੇਂ ਤਰੀਕੇ ਨਾਲ ਸ਼ੁਰੂਆਤ ਕਰਨੀ ਪਵੇਗੀ ਹੋਵੇਗੀ ਅਤੇ ਪਹਿਲਾਂ ਕਿ ਹੋਇਆ ਸੀ ਇਸ ਬਾਰੇ ਨਹੀਂ ਸੋਚਣਾ ਚਾਹੀਦਾ। ਰੋਹਿਤ ਨੇ ਕਿਹਾ ਕਿ ਜੇਕਰ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਦੋਹਰਾ ਸਕਿਆ ਤਾਂ ਮੇਰੇ ਲਈ ਵਧੀਆ ਗੱਲ ਹੋਵੇਗੀ। ਰੋਹਿਤ ਨੇ 2013 ‘ਚ ਆਸਟਰੇਲੀਆ ਦੇ ਖਿਲਾਫ 7 ਮੈਚਾਂ ਦੀ ਵਨ ਡੇ ਸੀਰੀਜ਼ ‘ਚ 491 ਦੌੜਾਂ ਬਣਾਈਆਂ ਸਨ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤ ਨੇ ਸੀਰੀਜ਼ 3-2 ਨਾਲ ਆਪਣੇ ਨਾਂ ਕੀਤੀ ਸੀ।

Be the first to comment

Leave a Reply