ਰੋਜ਼ਵਿਲ ਵਿਖੇ ਡਿਜ਼ੀਟਲ ਖਾਲਸਾ ਲਾਇਬ੍ਰੇਰੀ ਕੀਤੀ ਗਈ ਲਾਂਚ 

ਸੈਕਰਾਮੈਂਟੋ : ਗੁਰਦੁਆਰਾ ਸਾਹਿਬ ਮੈਲੋਡੀ ਲੇਨ, ਰੋਜ਼ਵਿਲ ਵਿਖੇ ਡਿਜ਼ੀਟਲ ਖਾਲਸਾ ਲਾਇਬ੍ਰੇਰੀ ਦਾ ਲਾਂਚ ਕੀਤਾ ਗਿਆ। ਇਸ ਲਾਇਬ੍ਰੇਰੀ ਦੇ ਸੰਸਥਾਪਕ ਸੁਖਵਿੰਦਰ ਸਿੰਘ ਸੰਧੂ ਉਰਫ ਬਿਲ ਸੰਧੂ, ਸਰ•ੀ ਕੈਨੇਡਾ ਤੋਂ ਇਥੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਇਕ ਭਰਵੇਂ ਸਮਾਗਮ ਦੌਰਾਨ ਡਿਜ਼ੀਟਲ ਖਾਲਸਾ ਲਾਇਬ੍ਰੇਰੀ ਬਾਰੇ ਆਈ ਸੰਗਤ ਨੂੰ ਜਾਣਕਾਰੀ ਦਿੱਤੀ। ਰੇਡੀਓ ਪੰਜਾਬ ਦੀ ਹੋਸਟ ਬਲਜਿੰਦਰ ਕੌਰ ਨੇ ਸਟੇਜ ਸੰਭਾਲਦਿਆਂ ਇਸ ਲਾਇਬ੍ਰੇਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਪਰੰਤ ਸੁਖਵਿੰਦਰ ਸਿੰਘ ਸੰਧੂ ਨੇ ਇਸ ਲਾਇਬ੍ਰੇਰੀ ਦੇ ਬਣਾਉਣ ਦਾ ਮਕਸਦ ਦੱਸਿਆ ਅਤੇ ਕਿਹਾ ਕਿ ਇਸ ਡਿਜ਼ੀਟਲ ਲਾਇਬ੍ਰੇਰੀ ਵਿਚ ਦੁਨੀਆਂ ਭਰ ਦੇ ਮਹਾਨ ਲੇਖਕਾਂ ਅਤੇ ਬੁੱਧੀਜੀਵੀਆਂ ਦੀਆਂ ਕਿਤਾਬਾਂ ਸ਼ਾਮਲ ਕੀਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਤੁਸੀਂ ਘਰ ਬੈਠੇ ਹੀ ਇੰਟਰਨੈੱਟ ‘ਤੇ ਬਹੁਤ ਸਾਰੀਆਂ ਕਿਤਾਬਾਂ ਨੂੰ ਪੜ• ਸਕਦੇ ਹੋ ਅਤੇ ਇਸ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅੱਜ ਦੇ ਇਸ ਮਸ਼ੀਨੀ ਯੁੱਗ ਵਿਚ ਅਜਿਹਾ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ। ਇਸ ਡਿਜ਼ੀਟਲ ਲਾਇਬ੍ਰੇਰੀ ਨੂੰ ਇੰਟਰਨੈੱਟ ਰਾਹੀਂ ਕੰਪਿਊਟਰ ਦੇ ਨਾਲ-ਨਾਲ ਫੋਨ ਦੀ ਐਪ ‘ਤੇ ਵੀ ਦੇਖਿਆ ਜਾ ਸਕਦਾ ਹੈ। ਇਸ ਦੀ ਵੈੱਬਸਾਈਟ khalsaliabrary.ca ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤੀਰਥ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ ਭੰਗੂ, ਜਸਬੀਰ ਸਿੰਘ ਸੰਧੂ, ਓਂਕਾਰ ਸਿੰਘ ਬਡਵਾਲ, ਗੁਰਜਤਿੰਦਰ ਸਿੰਘ ਰੰਧਾਵਾ, ਕੈਨੀ ਵਿਰਕ, ਡਾ. ਹਰਬੰਸ ਸਿੰਘ ਸਰਾਓਂ, ਗੂਰੀ ਕੰਗ, ਹਰਭਜਨ ਸਿੰਘ, ਬਲਬੀਰ ਸਿੰਘ ਸੰਧੂ, ਗੁਰਚਰਨ ਸਿੰਘ ਖਹਿਰਾ, ਦਿਲ ਨਿੱਜਰ, ਮਹੇਸ਼ਇੰਦਰ ਸਿੰਘ, ਪ੍ਰੇਮ ਚੁੰਬਰ ਵੀ ਹਾਜ਼ਰ ਸਨ।

Be the first to comment

Leave a Reply