ਰੰਮੀ-ਪ੍ਰਿੰਸ ਰੰਧਾਵਾ ਦਾ ਨਵਾਂ ਗੀਤ ‘ਓ ਜੱਟ’

ਜਲੰਧਰ— ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ‘ਓ ਜੱਟ’ ਕਰਕੇ ਕਾਫੀ ਚਰਚਾ ‘ਚ ਹਨ। ਦੱਸ ਦੇਈਏ ਕਿ ਇਹ ਗੀਤ 21 ਜੂਨ ਨੂੰ ਯੂਟਿਊਬ ‘ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਯੂ-ਟਿਊਬ ‘ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਮਿਊਜ਼ਿਕ ਪੀ. ਕੇ. ਡੀ. ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲ ਸਾਬ ਪੰਨਗੋਟਾ ਵੱਲੋਂ ਲਿਖੇ ਗਏ ਹਨ। ਜੋਧ ਸਿੰਘ ਜੋਹਲ ਨੇ ਇਸ ਗੀਤ ਦੇ ਪ੍ਰੋਡਿਊਸ ਕੀਤਾ ਹੈ। ਇਸ ਗੀਤ ਨੂੰ ਰਮਜ ਮਿਊਜਿਕ ਤੇ ਕਾਲਾ ਨਿਜ਼ਾਮਪੂਰੀ ਵੱਲੋਂ ਪੇਸ਼ ਕੀਤਾ ਗਿਆ ਹੈ।ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਦੇ ‘ਓ ਜੱਟ’ ਗੀਤ ਦੀ ਮਿਆਦ 5 ਮਿੰਟ 39 ਸੈਕਿੰਡ ਦੀ ਹੈ। ਖਬਰ ਲਿਖਣ ਮੁਤਾਬਕ ਇਸ ਗੀਤ ਨੂੰ ਯੂਟਿਊਬ ‘ਤੇ 963,455 ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਇਸ ਗੀਤ ‘ਚ ਰੰਮੀ ਤੇ ਪ੍ਰਿੰਸ ਨੇ ਗਾਉਣ ਵਾਲੇ ਗਾਇਕਾਂ ਤੋਂ ਸਵਾਲ ਪੁੱਛਿਆ ਹੈ ਕਿ ”ਓ ਜੱਟ ਕਿਹੜੇ ਪਿੰਡ ਰਹਿੰਦਾ ਏ”। ਇਸ ਗੀਤ ਨੂੰ ਰਮਜ ਮਿਊਜਿਕ ਤੇ ਕਾਲਾ ਨਿਜ਼ਾਮਪੂਰੀ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੇ ਪੁਰਾਣੇ ਗੀਤ ‘ਸਪ ਸ਼ੇਰ ਤੇ ਜੱਟ’ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ ਸੀ।

Be the first to comment

Leave a Reply