ਰੱਖੜੀ ਦੇ ਮੌਕੇ ਭੈਣਾਂ ਲਈ ਖਾਸ ਤੋਹਫਾ ਹਰਿਆਣਾ ਸਰਕਾਰ ਵਲੋਂ

ਸੋਨੀਪਤ — ਰੱਖੜੀ ਦੇ ਮੌਕੇ ‘ਤੇ ਰੋਡਵੇਜ਼ ਵਲੋਂ ਪਹਿਲਾਂ ਤੋਂ ਵਧੀਆਂ ਸੇਵਾਵਾਂ ਉਪਲੱਬਧ ਕਰਵਾਈਆਂ ਜਾਉਣਗੀਆਂ। ਔਰਤਾਂ ਨਾ ਸਿਰਫ 36 ਘੰਟੇ ਤੱਕ ਰੋਡਵੇਜ਼ ਦੀਆਂ ਬੱਸਾਂ ‘ਚ ਮੁਫਤ ਸਫਰ ਕਰ ਸਕਣਗੀਆਂ, ਸਗੋਂ 15 ਸਾਲ ਤੱਕ ਦੇ ਬੱਚੇ ਤੋਂ ਵੀ ਕਿਰਾਇਆ ਨਹੀਂ ਲਿਆ ਜਾਵੇਗਾ। ਇਹ ਘੋਸ਼ਣਾ ਆਵਾਜਾਈ ਮੰਤਰੀ ਕ੍ਰਿਸ਼ਣ ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸੀ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਨਿੱਜੀ ਬੱਸ ਸੰਚਾਲਕ ਔਰਤਾਂ ਤੋਂ ਕਿਰਾਇਆ ਵਸੂਲਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਵਾਰ ਇਸ ਤਰ੍ਹਾਂ ਦੇ ਸੰਚਾਲਕਾਂ ‘ਤੇ ਸਖਤ ਨਜ਼ਰ ਰੱਖੀ ਜਾਵੇਗੀ।
ਰੋਡਵੇਜ਼ ਦੀ ਵਿਵਸਥਾ ਸੁਧਾਰਨ  ਲਈ ਆਵਾਜਾਈ ਮੰਤਰੀ ਨੇ ਸਖਤ ਕਦਮ ਚੁੱਕਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਚਾਲਕ ਵਰਦੀ ਨਹੀਂ ਪਾਉਂਦੇ , ਉਨ੍ਹਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਰੋਡਵੇਜ਼ ਬੱਸਾਂ ‘ਚ ਜੀ.ਪੀ.ਐਸ. ਅਤੇ ਸੀ.ਸੀ.ਟੀ.ਵੀ. ਲਗਾਏ ਜਾ ਰਹੇ ਹਨ, ਤਾਂ ਜੋ ਉਨ੍ਹਾਂ ਦੀ ਸੁਰੱਖਿਆ ਵਿਵਸਥਾ ਵਧੀਆ ਹੋ ਸਕੇ।

Be the first to comment

Leave a Reply